ਵਾਕਰ ਦੇ ਸਹਾਰੇ ਚੱਲਣਾ ਸਿੱਖ ਰਹੀ ਹੈ ਕਪਿਲ ਦੀ ਧੀ ਅਨਾਇਰਾ, ਵੀਡੀਓ ਹੋਇਆ ਵਾਇਰਲ

01/29/2021 1:46:43 PM

ਮੁੰਬਈ: ਕਮੇਡੀਅਨ ਕਪਿਲ ਸ਼ਰਮਾ ਇਸ ਸਮੇਂ ਚਰਚਾ ’ਚ ਹਨ। ਕਪਿਲ ਨੇ ਹਾਲ ਹੀ ’ਚ ਦੱਸਿਆ ਕਿ ਉਹ ਦੁਬਾਰਾ ਪਿਤਾ ਬਣਨ ਵਾਲੇ ਹਨ। ਇਸ ਕਾਰਨ ‘ਦਿ ਕਪਿਲ ਸ਼ਰਮਾ ਸ਼ੋਅ’ ਬੰਦ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਦੂਜੇ ਬੱਚੇ ਦਾ ਸੁਆਗਤ ਕਰਨ ਲਈ ਆਪਣੀ ਪਤਨੀ ਗਿੰਨੀ ਦੇ ਨਾਲ ਰਹਿਣਾ ਜ਼ਰੂਰੀ ਹੈ। ਇਸ ਦੌਰਾਨ ਕਪਿਲ ਨੇ ਆਪਣੀ ਧੀ ਅਨਾਇਰਾ ਦਾ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ।


ਵੀਡੀਓ ’ਚ ਕਪਿਲ ਦੀ ਧੀ ਚੱਲਣਾ ਸਿੱਖ ਰਹੀ ਹੈ। ਦਰਅਸਲ ਕਪਿਲ ਸ਼ਰਮਾ ਨੇ ਹਾਲ ਹੀ ’ਚ ਟਵਿਟਰ ’ਤੇ ਪ੍ਰਸ਼ੰਸਕਾਂ ਦੇ ਨਾਲ ਚਿਟਚੈਟ ਸੈਸ਼ਨ ਹੋਸਟ ਕੀਤਾ। ਇਸ ’ਚ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ। ਸੈਸ਼ਨ ’ਚ ਇਕ ਪ੍ਰਸ਼ੰਸਕ ਨੇ ਕਪਿਲ ਤੋਂ ਅਨਾਇਰਾ ਦੀ ਤਸਵੀਰ ਜਾਂ ਵੀਡੀਓ ਦੀ ਮੰਗ ਕੀਤੀ।


ਇਸ ਦੌਰਾਨ ਕਪਿਲ ਨੇ ਅਨਾਇਰਾ ਦੀ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਅਨਾਇਰਾ ਵਾਕਰ ਦੇ ਸਹਾਰੇ ਹੌਲੀ-ਹੌਲੀ ਚੱਲਣਾ ਸਿੱਖ ਰਹੀ ਹੈ। ਉਹ ਬੇਹੱਦ ਪਿਆਰੀ ਲੱਗ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਦਿਲ ਵਾਲਾ ਇਮੋਜੀ ਬਣਾਇਆ ਹੈ। 

Yeh lo ji 😍 Anayra is learning how to walk ❤️ https://t.co/cgGkAjiTgG pic.twitter.com/6oroONLfRl

— Kapil Sharma (@KapilSharmaK9) January 28, 2021
ਦੱਸ ਦੇਈਏ ਕਿ ਕਪਿਲ ਅਤੇ ਗਿੰਨੀ ਨੇ 2018 ’ਚ ਵਿਆਹ ਕੀਤਾ ਸੀ। 2019 ’ਚ ਉਨ੍ਹਾਂ ਦੀ ਧੀ ਅਨਾਇਰਾ ਦਾ ਜਨਮ ਹੋਇਆ। ਦਸਬੰਰ ’ਚ 2020 ’ਚ ਕਪਿਲ ਨੇ ਧੀ ਦਾ ਪਹਿਲਾਂ ਜਨਮਦਿਨ ਮਨਾਇਆ ਸੀ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆਂ ਸਨ।   

Aarti dhillon

This news is Content Editor Aarti dhillon