ਕੀ ਰਾਜਨੀਤੀ ’ਚ ਸ਼ਾਮਲ ਹੋਵੇਗੀ ਕੰਗਨਾ, ਕਿਹਾ- ‘ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਜਨਤਾ ਦੀ ਸੇਵਾ ਜ਼ਰੂਰ ਕਰਾਂਗੀ’

10/29/2022 5:13:09 PM

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਦੇ ਸੰਕੇਤ ਦਿੱਤੇ ਹਨ। ਦਰਅਸਲ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਕੰਗਨਾ ਰਣੌਤ ਨੂੰ ਪੁੱਛਿਆ ਗਿਆ ਕਿ ਕੀ ਉਹ ਹਿਮਾਚਲ ਦੇ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ’ਚ ਸ਼ਾਮਲ ਹੋਵੇਗੀ? ਇਸ ਦੇ ਜਵਾਬ 'ਚ ਅਦਾਕਾਰਾ ਨੇ ਕਿਹਾ ਕਿ ‘ਰਾਜਯੋਗ ਕੋਈ ਖੁਸ਼ੀ ਦੀ ਗੱਲ ਨਹੀਂ ਹੈ। ਜੇਕਰ ਤੁਹਾਨੂੰ ਰਾਜਨੀਤੀ 'ਚ ਜਾਣ ਲਈ ਆਪਣੀਆਂ ਇੱਛਾਵਾਂ ਦੀ ਬਲੀ ਦੇਣੀ ਪੈਂਦੀ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਜਨਤਾ ਦੀ ਸੇਵਾ ਜ਼ਰੂਰ ਕਰਾਂਗੀ।’ ਇੰਨਾ ਹੀ ਨਹੀਂ ਕੰਗਨਾ ਰਣੌਤ ਨੇ ਰਾਹੁਲ ਗਾਂਧੀ ਬਾਰੇ ਆਪਣੀ ਰਾਏ ਦੱਸਦੇ ਹੋਏ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ :ਸਾੜ੍ਹੀ ’ਚ ਕੈਟਰੀਨਾ ਕੈਫ਼ ਦੀ ਸ਼ਾਨਦਾਰ ਲੁੱਕ, ਤਸਵੀਰਾਂ ’ਚ ਹੇਅਰ ਬੇਬੀ ਕੱਟ ਨੇ ਲਗਾਏ ਚਾਰ-ਚੰਨ

ਇੰਟਰਵਿਊ ਦੌਰਾਨ ਜਦੋਂ ਕੰਗਨਾ ਰਣੌਤ ਤੋਂ ਰਾਹੁਲ ਗਾਂਧੀ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਰਗਾ ਮਹਾਨ ਵਿਅਕਤੀ ਇਤਿਹਾਸ ’ਚ ਇਕ ਵਾਰ ਹੀ ਆਉਂਦਾ ਹੈ। ਰਾਹੁਲ ਗਾਂਧੀ ਜੀ ਵੀ ਆਪਣੇ ਪੱਧਰ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।’

ਜਦੋਂ ਕੰਗਨਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ‘ਹਿਮਾਚਲ ਕਦੇ ਵੀ ਕੇਜਰੀਵਾਲ ਜੀ ਦੀ ਬੁਖਲਾਹਟ ’ਚ ਨਹੀਂ ਆਵੇਗਾ ਕਿਉਂਕਿ ਉਹ ਆਪਣੀ ਬਿਜਲੀ ਪੈਦਾ ਕਰਦੇ ਹਨ। ਉਥੋਂ ਦੀਆਂ ਔਰਤਾਂ ਵੀ ਸਬਜ਼ੀਆਂ ਆਪ ਹੀ ਉਗਾਉਂਦੀਆਂ ਹਨ। ਉਨ੍ਹਾਂ ਨੂੰ ਕੁਝ ਵੀ ਮੁਫ਼ਤ ’ਚ ਨਹੀਂ ਚਾਹੀਦਾ ਹੈ’

ਇਹ ਵੀ ਪੜ੍ਹੋ :ਅਦਾ ਖ਼ਾਨ ਨੇ ਵਾਈਟ ਲਹਿੰਗੇ 'ਚ ਦਿਖਾਈ ਕਿਲਰ ਲੁੱਕ, ਤਸਵੀਰਾਂ ’ਚ ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼

ਇਸ ਦੇ ਨਾਲ ਕੰਗਨਾ ਨੂੰ ਬਾਲੀਵੁੱਡ 'ਚ ਉਨ੍ਹਾਂ ਦੇ ਵਿਰੋਧੀਆਂ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ‘ਬਾਲੀਵੁੱਡ ’ਚ ਮੇਰਾ ਕੋਈ ਵਿਰੋਧੀ ਨਹੀਂ ਹੈ, ਇਹ ਲੜਾਈ ਕੰਗਨਾ ਬਨਾਮ ਬਾਲੀਵੁੱਡ ਹੈ।’ 

ਇਸ ਤੋਂ ਬਾਅਦ ਜਦੋਂ ਕੰਗਨਾ ਨੂੰ ਟਵਿੱਟਰ ’ਤੇ ਵਾਪਸੀ ਲਈ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ‘ਮੈਨੂੰ ਟਵਿਟਰ ’ਤੇ ਆਏ ਇਕ ਸਾਲ ਵੀ ਨਹੀਂ ਹੋਇਆ ਸੀ ਅਤੇ ਮੇਰਾ ਅਕਾਊਂਟ ਬੰਦ ਕਰ ਦਿੱਤਾ ਗਿਆ। ਟਵਿੱਟਰ ਮੈਨੂੰ ਇਕ ਸਾਲ ਤੱਕ ਵੀ ਬਰਦਾਸ਼ਤ ਨਹੀਂ ਕਰ ਸਕਿਆ।’

Shivani Bassan

This news is Content Editor Shivani Bassan