ਕੰਗਨਾ ਰਣੌਤ ਕਰੇਗੀ ਫਿਲਮਫੇਅਰ ਖ਼ਿਲਾਫ਼ ਮੁਕੱਦਮਾ, ਕਾਰਨ ਜਾਣ ਕੇ ਲੱਗੇਗਾ ਧੱਕਾ

08/22/2022 10:46:15 AM

ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਹਰ ਮੁੱਦੇ 'ਤੇ ਬੇਬਾਕੀ ਨਾਲ ਬਿਆਨਬਾਜ਼ੀ ਕਰਦੀ ਹੈ। ਕਈ ਵਾਰ ਉਹ ਆਪਣੇ ਬਿਆਨਾਂ ਕਾਰਨ ਮੁਸ਼ਕਿਲਾਂ 'ਚ ਵੀ ਘਿਰ ਚੁੱਕੀ ਹੈ। ਹਾਲ ਹੀ 'ਚ ਕੰਗਨਾ ਨੇ ਇਕ ਅਜਿਹਾ ਫੈਸਲਾ ਲਿਆ ਹੈ, ਜਿਸ ਕਾਰਨ ਉਹ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। 
ਫਿਲਮਫੇਅਰ ਐਵਾਰਡਜ਼ ਦੀ ਮਹੱਹਤਾ ਇਸ ਕਦਰ ਹੈ ਕਿ ਇਸ ਨੂੰ ਅਮਰੀਕਾ ਦੇਅਕੈਡਮੀ ਪੁਰਸਕਾਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਹਾਲਾਂਕਿ ਬੀਤੇ ਦਿਨ ਫਿਲਮਫੇਅਰ ਉੱਤੇ ਦੋਸ਼ ਲਗਾਉਂਦੇ ਹੋਏ ਕੰਗਨਾ ਨੇ ਇਸ ਖ਼ਿਲਾਫ਼ ਮੁਕੱਦਮਾ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਫਿਲਮਫੇਅਰ ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ।
ਜਿਵੇਂ ਕਿ ਹਰ ਕੋਈ ਜਾਣਦਾ ਹੈ, 67ਵੇਂ ਫਿਲਮਫੇਅਰ ਐਵਾਰਡਜ਼ 2022 (67ਵੇਂ ਫਿਲਮਫੇਅਰ ਅੈਵਾਰਡਜ਼) ਲਈ ਨਾਮਜ਼ਦਗੀ ਸੂਚੀ ਸਾਹਮਣੇ ਆ ਗਈ ਹੈ। ਇਸ 'ਚ ਬੈਸਟ ਅਦਾਕਾਰ ਮੇਲ ਕੈਟੇਗਰੀ 'ਚ ਜਿੱਥੇ ਰਣਵੀਰ ਸਿੰਘ ਨੂੰ ਫ਼ਿਲਮ '83' ਲਈ ਨਾਮਜ਼ਦ ਕੀਤਾ ਗਿਆ ਹੈ, ਉਥੇ ਹੀ ਕੰਗਨਾ ਰਣੌਤ ਨੂੰ ਫ਼ਿਲਮ 'ਥਲਾਈਵੀ' ਲਈ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਖ਼ਬਰ ਲਈ ਜਿੱਥੇ ਹੋਰ ਸਿਤਾਰੇ ਖੁਸ਼ ਹੋਏ ਹੋਣਗੇ ਅਤੇ ਫਿਲਮਫੇਅਰ ਦਾ ਧੰਨਵਾਦ ਕੀਤਾ ਹੋਵੇਗਾ, ਉਥੇ ਹੀ ਕੰਗਨਾ ਰਣੌਤ ਨੇ ਇਸ ਲਈ ਉਨ੍ਹਾਂ 'ਤੇ ਮੁਕੱਦਮਾ ਕਰਨ ਦਾ ਫ਼ੈਸਲਾ ਕੀਤਾ ਹੈ।

ਫਿਲਮਫੇਅਰ ਦਾ ਵੱਡਾ ਕਦਮ  
ਹੁਣ ਖ਼ਬਰ ਹੈ ਕਿ ਫਿਲਮਫੇਅਰ ਨੇ ਇਸ ਮਾਮਲੇ 'ਤੇ ਵੱਡਾ ਕਦਮ ਚੁੱਕਿਆ ਹੈ। ਖ਼ਬਰਾਂ ਮੁਤਾਬਕ, ਮੈਗਜ਼ੀਨ ਨੇ ਲੰਬਾ ਬਿਆਨ ਜਾਰੀ ਕਰਕੇ ਕੰਗਨਾ ਦੀ ਨਾਮਜ਼ਦਗੀ ਵਾਪਸ ਲੈ ਲਈ ਹੈ। ਮੈਗਜ਼ੀਨ ਨੇ ਆਪਣੀ ਪੋਸਟ 'ਚ ਕਿਹਾ ਹੈ ਕਿ ਕੰਗਨਾ ਵੱਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਹ ਨਾਮਜ਼ਦ ਵਿਅਕਤੀ ਨੂੰ ਉਦੋਂ ਵੀ ਐਵਾਰਡ ਦਿੰਦੀ ਹੈ ਜਦੋਂ ਉਹ ਨਾ ਤਾਂ ਸਮਾਗਮ 'ਚ ਮੌਜੂਦ ਹੁੰਦੀ ਹੈ ਅਤੇ ਨਾ ਹੀ ਕੋਈ ਪਰਫਾਰਮੈਂਸ ਦਿੰਦੀ ਹੈ।

ਫਿਲਮਫੇਅਰ ਨੇ ਦੱਸਿਆ ਪੂਰਾ ਮਾਮਲਾ
ਫਿਲਮਫੇਅਰ ਨੇ ਉਹ ਮੈਸੇਜ ਵੀ ਸਾਂਝਾ ਕੀਤਾ ਹੈ, ਜੋ ਕੰਗਨਾ ਨੂੰ ਨਾਮਜ਼ਦਗੀ ਲਈ ਭੇਜਿਆ ਗਿਆ ਸੀ। ਮੈਸੇਜ 'ਚ ਲਿਖਿਆ ਸੀ, 'ਹੈਲੋ ਕੰਗਨਾ, ਫਿਲਮਫੇਅਰ ਐਵਾਰਡਜ਼ 'ਚ ਤੁਹਾਡੀਆਂ ਨਾਮਜ਼ਦਗੀਆਂ ਲਈ ਵਧਾਈਆਂ। ਇਹ ਖ਼ੁਸ਼ੀ ਦੀ ਗੱਲ ਹੋਵੇਗੀ ਕਿ ਤੁਸੀਂ ਉੱਥੇ ਮੌਜ਼ੂਦ ਰਹੋਗੇ। ਕਿਰਪਾ ਕਰਕੇ 30 ਅਗਸਤ ਨੂੰ ਮੁੰਬਈ ਦੇ BKC 'ਚ Jio ਵਰਲਡ ਕੰਵੈਨਸ਼ਨ ਸੈਂਟਰ 'ਚ ਆਪਣੀ ਮੌਜ਼ੂਦਗੀ ਦੀ ਪੁਸ਼ਟੀ ਕਰੋ। ਇਸ ਨਾਲ ਤੁਹਾਡੀ ਸੀਟ ਰਿਜ਼ਰਵ ਕਰਨ 'ਚ ਮਦਦ ਮਿਲੇਗੀ। ਕਿਰਪਾ ਕਰਕੇ ਸਾਨੂੰ ਆਪਣੇ ਘਰ ਦਾ ਪਤਾ ਭੇਜੋ ਤਾਂ ਜੋ ਅਸੀਂ ਤੁਹਾਨੂੰ ਸੱਦਾ ਭੇਜ ਸਕੀਏ।

ਕੰਗਨਾ ਨੇ ਸਟੋਰੀ 'ਚ ਲਿਖੀਆਂ ਇਹ ਗੱਲਾਂ
ਆਪਣੀ ਇੰਸਟਾ ਸਟੋਰੀ 'ਚ ਕੰਗਨਾ ਨੇ ਕਿਹਾ ਕਿ, ''ਮੈਂ 2014 ਤੋਂ ਫਿਲਮਫੇਅਰ 'ਤੇ ਪਾਬੰਦੀ ਲਗਾਈ ਹੋਈ ਹੈ। ਉਸ ਨੇ ਇਸ ਨੂੰ ਅਨੈਤਿਕ, ਭ੍ਰਿਸ਼ਟ ਅਤੇ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਦੱਸਿਆ ਅਤੇ ਕਿਹਾ ਕਿ ਉਹ ਇਸ ਦਾ ਹਿੱਸਾ ਨਹੀਂ ਬਣੇਗੀ। ਕੰਗਨਾ ਨੇ ਦੱਸਿਆ ਕਿ ਉਸ ਨੂੰ ਇਸ ਸਾਲ ਫਿਲਮਫੇਅਰ ਐਵਾਰਡ ਸਮਾਰੋਹ 'ਚ ਸ਼ਾਮਲ ਹੋਣ ਲਈ ਕਈ ਫੋਨ ਆ ਰਹੇ ਹਨ, ਕਿਉਂਕਿ ਉਹ ਉਸ ਨੂੰ 'ਥਲਾਈਵੀ' ਲਈ ਐਵਾਰਡ ਦੇਣਾ ਚਾਹੁੰਦੇ ਹਨ।''
ਕੰਗਨਾ ਨੇ ਅੱਗੇ ਕਿਹਾ, ''ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਉਹ ਅਜੇ ਵੀ ਮੈਨੂੰ ਨਾਮਜ਼ਦ ਕਰ ਰਹੇ ਹਨ। ਅਜਿਹੇ ਭ੍ਰਿਸ਼ਟ ਅਭਿਆਸਾਂ ਨੂੰ ਕਿਸੇ ਵੀ ਤਰੀਕੇ ਨਾਲ ਉਤਸ਼ਾਹਿਤ ਕਰਨਾ ਮੇਰੀ ਸ਼ਾਨ, ਕਾਰਜ ਨੈਤਿਕਤਾ ਅਤੇ ਮੁੱਲ ਪ੍ਰਣਾਲੀ ਦੇ ਵਿਰੁੱਧ ਹੈ। ਇਸ ਲਈ ਮੈਂ ਫਿਲਮਫੇਅਰ 'ਤੇ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਹੈ... ਧੰਨਵਾਦ।''

ਦੱਸਣਯੋਗ ਹੈ ਕਿ ਕੰਗਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਇਸ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਦਾ ਉਨ੍ਹਾਂ ਦਾ ਲੁੱਕ ਪਹਿਲਾਂ ਹੀ ਵਾਇਰਲ ਹੋ ਚੁੱਕਾ ਹੈ। 'ਐਮਰਜੈਂਸੀ' 'ਚ ਕੰਗਨਾ ਤੋਂ ਇਲਾਵਾ ਸ਼੍ਰੇਅਸ ਤਲਪੜੇ ਅਤੇ ਅਨੁਪਮ ਖੇਰ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਰੂਪ 'ਚ ਸ਼੍ਰੇਅਸ ਅਤੇ ਕ੍ਰਾਂਤੀਕਾਰੀ ਨੇਤਾ ਜੇਪੀ ਨਰਾਇਣ ਦੇ ਰੂਪ 'ਚ ਅਨੁਪਮ ਦੀ ਦਿਖ ਵੀ ਸਾਹਮਣੇ ਆਈ ਹੈ।
 

sunita

This news is Content Editor sunita