ਕਰਨ ਜੌਹਰ ਤੇ ਆਦਿਤਿਆ ਚੋਪੜਾ ’ਤੇ ਕੰਗਨਾ ਰਣੌਤ ਨੇ ਕੀਤਾ ਵੱਡਾ ਹਮਲਾ, ਦੱਸਿਆ ਬਾਲੀਵੁੱਡ ਦੇ ਠੇਕੇਦਾਰ

04/01/2021 3:51:11 PM

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਕਈ ਫ਼ਿਲਮਾਂ ਦੀ ਰਿਲੀਜ਼ ਡੇਟ ਇਕ ਵਾਰ ਮੁੜ ਅੱਗੇ ਵਧਾ ਦਿੱਤੀ ਗਈ ਹੈ ਪਰ ਕੰਗਨਾ ਰਣੌਤ ਸਟਾਰਰ ‘ਥਲਾਇਵੀ’ ਤੈਅ ਤਾਰੀਖ਼ ਯਾਨੀ 23 ਅਪ੍ਰੈਲ ਨੂੰ ਹੀ ਸਿਨੇਮਾਘਰਾਂ ’ਚ ਆਵੇਗੀ। ਅਦਾਕਾਰਾ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਬਾਲੀਵੁੱਡ ਦੇ ਦਿੱਗਜ ਫਿਲਮਕਾਰਾਂ ਖ਼ਾਸ ਕਰ ਆਦਿਤਿਆ ਚੋਪੜਾ ਤੇ ਕਰਨ ਜੌਹਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਨਾਲ ਹੀ ਬਿਨਾਂ ਨਾਂ ਲਏ ਵੱਡੇ ਸਿਤਾਰਿਆਂ ’ਤੇ ਤੰਜ ਕੱਸਿਆ ਹੈ।

ਕੰਗਨਾ ਨੇ ਲਿਖਿਆ, ‘ਉਨ੍ਹਾਂ ਨੇ ਮੈਨੂੰ ਇੰਡਸਟਰੀ ਤੋਂ ਬਾਹਰ ਸੁੱਟਣ ਲਈ ਹਰ ਹੱਥਕੰਡਾ ਅਪਣਾਇਆ। ਮੇਰੇ ਖ਼ਿਲਾਫ਼ ਗੁੱਟਬਾਜ਼ੀ ਕੀਤੀ, ਮੈਨੂੰ ਤੰਗ-ਪ੍ਰੇਸ਼ਾਨ ਕੀਤਾ। ਅੱਜ ਬਾਲੀਵੁੱਡ ਦੇ ਠੇਕੇਦਾਰ ਕਰਨ ਜੌਹਰ ਤੇ ਆਦਿਤਿਆ ਚੋਪੜਾ ਲੁਕ ਰਹੇ ਹਨ। ਸਾਰੇ ਵੱਡੇ ਹੀਰੋ ਲੁਕ ਰਹੇ ਹਨ ਪਰ ਕੰਗਨਾ ਰਣੌਤ ਆਪਣੀ ਟੀਮ ਨਾਲ 100 ਕਰੋੜ ਰੁਪਏ ਦੇ ਬਜਟ ਵਾਲੀ ਫ਼ਿਲਮ ਲੈ ਕੇ ਬਾਲੀਵੁੱਡ ਨੂੰ ਬਚਾਉਣ ਆ ਰਹੀ ਹੈ।’

ਕੰਗਨਾ ਨੇ ਅੱਗੇ ਲਿਖਿਆ, ‘ਇਤਿਹਾਸ ਸਿਰਫ ਸੁਨਹਿਰੇ ਅੱਖਰਾਂ ’ਚ ਲਿਖ ਸਕਦਾ ਹੈ ਕਿ ਉਹ ਮਹਿਲਾ, ਜੋ ਬਾਹਰੀ ਸੀ, ਉਸ ਦਾ ਉਨ੍ਹਾਂ ਦੀ ਰੱਖਿਆ ਕਰਨ ਵਾਲੀ ਬਣਨਾ ਤੈਅ ਸੀ। ਤੁਸੀਂ ਕਦੇ ਨਹੀਂ ਜਾਣਦੇ ਕਿ ਜ਼ਿੰਦਗੀ ’ਚ ਖੁਸ਼ ਹੋਣ ਦੇ ਕਈ ਤਰੀਕੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਯਾਦ ਰੱਖੋ ਕਿ ਬਾਲੀਵੁੱਡ ਦੀ ਚਿੱਲਰ ਪਾਰਟੀ ਮੁੜ ਕਦੇ ਆਪਣੀ ਮਾਂ ਦੇ ਖ਼ਿਲਾਫ਼ ਗੈਂਗਬਾਜ਼ੀ ਨਹੀਂ ਕਰੇਗੀ। ਕਿਉਂਕਿ ਮਾਂ, ਮਾਂ ਹੁੰਦੀ ਹੈ।’

ਬੁੱਧਵਾਰ ਨੂੰ ਟਰੈਂਡ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ‘ਥਲਾਇਵੀ’ ਦੀ ਰਿਲੀਜ਼ ਡੇਟ ਨਹੀਂ ਬਦਲੇਗੀ। ਉਨ੍ਹਾਂ ਲਿਖਿਆ ਸੀ, ‘ਕੰਗਨਾ ਰਣੌਤ ਸਟਾਰਰ ‘ਥਲਾਇਵੀ’ ਦੇ ਪ੍ਰੋਡਿਊਸਰ ਪਹਿਲਾਂ ਤੋਂ ਤੈਅ ਤਾਰੀਖ਼ ’ਤੇ ਡਟੇ ਹਨ। ਤਿੰਨੇ ਵਰਜ਼ਨ (ਹਿੰਦੀ, ਤਾਮਿਲ ਤੇ ਤੇਲਗੂ) 23 ਅਪ੍ਰੈਲ, 2021 ਨੂੰ ਹੀ ਰਿਲੀਜ਼ ਹੋਣਗੇ। ਇਸ ਵਿਚਾਲੇ ਫ਼ਿਲਮ ਦਾ ਪਹਿਲਾਂ ਗੀਤ 2 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ।’

ਨੋਟ– ਕੰਗਨਾ ਦੇ ਇਸ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News