ਹੁਣ ਕੰਗਨਾ ਰਣੌਤ ਨੇ ਨਾਥੂਰਾਮ ਗੋਡਸੇ ਲਈ ਕੀਤਾ ਇਹ ਟਵੀਟ, ਛਿੜੀ ਨਵੀਂ ਚਰਚਾ

01/31/2021 2:18:04 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਆਪਣੇ ਟਵੀਟ ਨੂੰ ਲੈ ਕੇ ਸੁਰਖੀਆਂ 'ਚ ਹੈ। ਕੰਗਨਾ ਰਣੌਤ ਨੇ 30 ਜਨਵਰੀ ਯਾਨੀ ਮਹਾਤਮਾ ਗਾਂਧੀ ਜਯੰਤੀ ਮੌਕੇ ਨਾਥੂਰਾਮ ਗੌਡਸੇ ਨੂੰ ਲੈ ਕੇ ਇਕ ਟਵੀਟ ਕੀਤਾ, 'ਜੋ ਮਿੰਟਾਂ 'ਚ ਸੋਸ਼ਲ ਮੀਡਆ 'ਤੇ ਵਾਇਰਲ ਹੋ ਗਿਆ। ਕੰਗਨਾ ਰਣੌਤ ਨੇ ਇਸ ਟਵੀਟ 'ਚ ਗੋਡਸੇ ਦੇ ਕਿਰਦਾਰ ਨੂੰ ਚੰਗੀ ਲਾਈਟ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਗਨਾ ਰਣੌਤ ਦੇ ਇਸ ਟਵੀਟ ਤੋਂ ਬਾਅਦ ਟਵਿਟਰ ਯੂਜ਼ਰਸ ਦੋ ਗੁੱਟਾਂ 'ਚ ਵੰਡੇ ਦਿਖਾਈ ਦੇ ਰਹੇ ਹਨ। ਜਿੱਥੇ ਤਮਾਮ ਲੋਕ ਕੰਗਨਾ 'ਤੇ ਉਨ੍ਹਾਂ ਦੇ ਇਸ ਸਟੈਂਡ ਦੀ ਖੂਬ ਆਲੋਚਨਾ ਕਰ ਰਹੇ ਹਨ ਤੇ ਉੱਥੇ ਹੀ ਕਾਫੀ ਸਾਰੇ ਲੋਕ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਵੀ ਕਰ ਰਹੇ ਹਨ।

ਕੰਗਨਾ ਰਣੌਤ ਦਾ ਟਵੀਟ
ਕੰਗਨਾ ਰਣੌਤ ਨੇ ਇਸ ਟਵੀਟ 'ਚ ਨਾਥੂਰਾਮ ਗੋਡਸੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੰਗਨਾ ਰਣੌਤ ਨੇ ਲਿਖਿਆ, ਹਰ ਕਹਾਣੀ ਦੇ ਤਿੰਨ ਪਹਿਲੂ ਹੁੰਦੇ ਹਨ, ਇੱਕ ਤੁਹਾਡਾ, ਇਕ ਮੇਰਾ ਤੇ ਇੱਕ ਸੱਚ...ਚੰਗੀ ਕਹਾਣੀ ਕਹਿਣ ਵਾਲਾ ਨਾ ਤਾਂ ਬੰਨ੍ਹਿਆਂ ਹੁੰਦਾ ਹੈ ਤੇ ਨਾ ਹੀ ਕੁਝ ਲੁਕਾਉਂਦਾ ਹੈ। ਇਸ ਲਈ ਸਾਡੀਆਂ ਕਿਤਾਬਾਂ ਬੇਕਾਰ ਹਨ। ਪੂਰੀ ਤਰ੍ਹਾਂ ਦਿਖਾਵਾ ਕਰਨ ਵਾਲੀਆਂ।

ਟਵੀਟ 'ਚ ਕੰਗਨਾ ਰਣੌਤ ਨੇ #NathuramGodse ਦਾ ਵੀ ਇਸਤੇਮਾਲ ਕੀਤਾ ਹੈ। ਨਾਥੂਰਾਮ ਗੋਡਸੇ ਨੇ 30 ਜਨਵਰੀ ਦੇ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਜਿਹੇ 'ਚ ਲੋਕ ਕੰਗਨਾ ਰਣੌਤ ਦੀ ਦੇਸ਼ਭਗਤੀ 'ਤੇ ਵੀ ਸਵਾਲ ਖੜੇ ਕਰ ਰਹੇ ਹਨ।

ਕੰਗਨਾ ਰਣੌਤ ਦੀਆਂ ਆਉਣ ਵਾਲੀਆਂ ਫ਼ਿਲਮਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਇਨੀਂ ਦਿਨੀਂ ਸਿਆਸਤ 'ਤੇ ਆਧਾਰਤ ਇਕ ਹੋਰ ਵੱਡੀ ਫ਼ਿਲਮ ਨਾਲ ਜੁੜ ਗਈ ਹੈ। ਦਰਅਸਲ, ਇਕ ਪਾਸੇ ਜਿੱਥੇ ਕੰਗਨਾ ਰਣੌਤ ਦੀ ਫ਼ਿਲਮ ਥਲਾਇਵੀ ਰਿਲੀਜ਼ ਹੋਣ ਵਾਲੀ ਹੈ ਦੂਜੇ ਪਾਸੇ ਕੰਗਨਾ ਦੇਸ਼ ਦੀ ਪਹਿਲੀ ਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਵੀ ਦਿਖੇਗੀ।


ਨੋਟ - ਕੰਗਨਾ ਰਣੌਤ ਦੀ ਇਸ ਸਬੰਧੀ ’ਤੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita