ਸੰਜੇ ਰਾਊਤ ਨੇ ਕੰਗਨਾ ਨੂੰ ਕਿਹਾ 'ਹਰਾਮਖੋਰ ਲੜਕੀ', ਅਦਾਕਾਰਾ ਨੇ ਪਲਟਵਾਰ 'ਚ ਆਖੀ ਵੱਡੀ ਗੱਲ

09/07/2020 9:30:37 AM

ਮੁੰਬਈ (ਬਿਊਰੋ) : ਸ਼ਿਵਸੈਨਾ ਨੇਤਾ ਸੰਜੇ ਰਾਊਤ ਵੱਲੋਂ 'ਹਰਾਮਖੋਰ ਲੜਕੀ' ਕਹਿਣ 'ਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਅਜਿਹੀ ਘਟੀਆ ਮਾਨਸਿਕਤਾ ਲਈ ਦੇਸ਼ ਦੀਆਂ ਕਰੋੜਾਂ ਧੀਆਂ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਧੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਤਸ਼ਾਹਤ ਰਾਊਤ ਵਰਗੇ ਨੇਤਾਵਾਂ ਕਾਰਨ ਹੀ ਮਿਲਦਾ ਹੈ। ਜਦੋਂ ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਨੇ ਕਿਹਾ ਸੀ ਕਿ ਭਾਰਤ 'ਚ ਡਰ ਲੱਗਦਾ ਹੈ ਤਾਂ ਕਿਸੇ ਨੇ ਉਨ੍ਹਾਂ ਨੂੰ ਹਰਾਮਖੋਰ ਨਹੀਂ ਕਿਹਾ। ਕੰਗਨਾ ਨੇ ਵੀਡੀਓ ਟਵੀਟ ਕਰ ਕੇ ਕਿਹਾ, 'ਮੈਂ ਮੁੰਬਈ ਪੁਲਸ ਦੀ ਤਾਰੀਫ਼ ਕਰਦੇ ਨਹੀਂ ਥੱਕਦੀ ਸੀ। ਪਾਲ ਘਰ ਮੌਬ ਲਿੰਚਿੰਗ ਮਾਮਲੇ 'ਚ ਪੁਲਸ ਕਿਉਂ ਮੂਕ ਦਰਸ਼ਨ ਬਣੀ ਰਹੀ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਸ਼ਿਕਾਇਤ ਤਕ ਦਰਜ ਨਹੀਂ ਕੀਤੀ ਗਈ। ਜੇਕਰ ਇਨ੍ਹਾਂ ਮਾਮਲਿਆਂ 'ਚ ਮੈਂ ਮੁੰਬਈ ਪੁਲਸ ਦੀ ਨਿਖੇਧੀ ਕੀਤੀ ਹੈ ਤਾਂ ਇਹ ਪ੍ਰਗਟਾਵੇ ਦੀ ਆਜ਼ਾਦੀ ਹੈ। ਦੇਸ਼ ਆਜ਼ਾਦ ਹੈ। ਮੈਨੂੰ ਬੋਲਣ ਤੇ ਦੇਸ਼ 'ਚ ਕਿਤੇ ਵੀ ਜਾਣ ਦਾ ਹੱਕ ਨਹੀਂ ਹੈ।'

ਕੰਗਨਾ ਨੇ ਕਿਹਾ, 'ਸੰਜੇ ਰਾਊਤ, ਜੀ ਤੁਸੀਂ ਮਹਾਰਾਸ਼ਟਰ ਨਹੀਂ। ਮੈਂ ਮਹਾਰਾਸ਼ਟਰ ਦੀ ਨਹੀਂ ਤੁਹਾਡੀ ਨਿੰਦਾ ਕੀਤੀ ਹੈ। ਮੇਰਾ ਜਬੜਾ ਤੋੜਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਮੈਂ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ। ਤੁਸੀਂ ਤੇ ਤੁਹਾਡੇ ਲੋਕਾਂ ਨੇ ਮੇਰਾ ਜਬੜਾ ਤੋੜਨਾ ਹੈ, ਮਾਰਨਾ ਹੈ, ਤਾਂ ਮਾਰੋ। ਇਸ ਦੇਸ਼ ਦੀ ਮਿੱਟੀ ਅਜਿਹੇ ਹੀ ਖੂਨ ਨਾਲ ਸਿੰਜੀ ਗਈ ਹੈ, ਦੇਸ਼ ਦੀ ਗਰਿਮਾ ਤੇ ਮਾਣ ਮਰਿਆਦਾ ਲਈ ਦੇ ਲੱਖਾਂ ਲੋਕਾਂ ਨੇ ਬਲਿਦਾਨ ਦਿੱਤਾ ਹੈ। ਮੈਂ ਵੀ ਬਲਿਦਾਨ ਦੇਣ ਨੂੰ ਤਿਆਰ ਹਾਂ।'

ਹਰ ਕੋਈ ਲਕਸ਼ਮੀ ਬਾਈ ਤੇ ਭਗਤ ਸਿੰਘ ਚਾਹੁੰਦਾ ਹੈ ਪਰ ਆਪਣੇ ਘਰ 'ਚ ਨਹੀਂ
ਪਿਤਾ ਅਮਰਦੀਪ ਸਿੰਘ ਰਣੌਤ ਦੀ ਸਿੱਖਿਆ ਤੋਂ ਬਾਅਦ ਸ਼ਨੀਵਾਰ ਰਾਤ ਕੰਗਨਾ ਰਣੌਤ ਸ਼ਾਂਤ ਹੋ ਗਈ ਸੀ। ਪਿਤਾ ਜੱਦੀ ਘਰ ਮੰਡੀ ਦੇ ਭਾਂਵਲਾ ਤੋਂ ਮਨਾਲੀ ਪੁੱਜੇ ਸਨ। ਇਸ 'ਤੇ ਕੰਗਨਾ ਨੇ ਮਾਂ ਆਸ਼ਾ ਰਣੌਤ ਨਾਲ ਵਾਅਦਾ ਕੀਤਾ ਕਿ ਉਹ ਹੁਣ ਕਿਸੇ ਨਾਲ ਪੰਗਾ ਨਹੀਂ ਲਵੇਗੀ। ਘਰ 'ਤੇ ਹੋਈ ਚਰਚਾ ਦੀ ਵੀਡੀਓ ਕੰਗਨਾ ਨੇ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ, 'ਤੁਸੀਂ ਮਾਫ਼ੀਆ ਨਾਲ ਲੜ ਸਕਦੇ ਹੋ। ਸਰਕਾਰ ਨੂੰ ਚੁਣੌਤੀ ਦੇ ਸਕਦੇ ਹੋ ਪਰ ਘਰ 'ਚ ਭਾਵਨਾਤਮਕ ਬਲੈਕਮੇਲਿੰਗ ਨਾਲ ਨਜਿੱਠਣਾ ਮੁਸ਼ਕਲ ਹੈ। ਮੇਰੇ ਘਰ 'ਚ ਜੋ ਹੋਇਆ ਉਹ ਸਭ ਤੁਸੀਂ ਦੇਖ ਸਕਦੇ ਹੋ।'

ਕੰਗਨਾ ਮੁਆਫ਼ੀ ਮੰਗੇ ਤਾਂ ਮੈਂ ਸੋਚਾਂਗਾ : ਰਾਊਤ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਮੁੰਬਈ ਤੇ ਮਹਾਰਾਸ਼ਟਰ ਬਾਰੇ ਇਤਰਾਜ਼ਯੋਗ ਬਿਆਨ ਦੇਣ 'ਤੇ ਕੰਗਨਾ ਰਣੌਤ ਜੇਕਰ ਮੁਆਫ਼ੀ ਮੰਗਦੀ ਹੈ ਤਾਂ ਉਹ ਵੀ ਉਨ੍ਹਾਂ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਮੰਗਣ ਦੇ ਸਵਾਲ 'ਤੇ ਰਾਊਤ ਨੇ ਕਿਹਾ ਕਿ ਮੁੰਬਈ 'ਚ ਰਹਿਣ ਵਾਲਾ ਤੇ ਇੱਥੇ ਕੰਮ ਕਰਨ ਵਾਲਾ ਕੋਈ ਵਿਅਕਤੀ ਜੇਕਰ ਮੁੰਬਈ, ਮਹਾਰਾਸ਼ਟਰ ਜਾਂ ਮਰਾਠੀਆਂ ਬਾਰੇ ਗ਼ਲਤ ਬਿਆਨ ਦਿੰਦਾ ਹੈ ਤਾਂ ਉਸ ਨੂੰ ਪਹਿਲਾਂ ਮੁਆਫ਼ੀ ਮੰਗਣੀ ਪਵੇਗੀ। ਉਸ ਤੋਂ ਬਾਅਦ ਮੈਂ ਸੋਚਾਂਗਾ ਕਿ ਆਪਣੇ ਬਿਆਨ ਲਈ ਮੁਆਫ਼ੀ ਮੰਗਾਂ ਜਾਂ ਨਹੀਂ।


sunita

Content Editor

Related News