ਹੁਣ ਕੰਗਨਾ ਰਣੌਤ ਨੇ ਸ਼ੁੱਭ ਦੇ ਗੀਤ ਦੀ ਪਾਈ ਸਟੋਰੀ, ਕਹੀ ਨਫ਼ਰਤ ਖ਼ਤਮ ਕਰਨ ਦੀ ਗੱਲ

03/07/2024 1:05:53 PM

ਐਂਟਰਟੇਨਮੈਂਟ ਡੈਸਕ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨਾਲ ਵੀ ਉਸ ਦੇ ਕਈ ਵਿਵਾਦ ਰਹਿ ਚੁੱਕੇ ਹਨ। ਇਸ ਵਿਚ ਕਿਸਾਨ ਅੰਦੋਲਨ ਦੌਰਾਨ ਦਿਲਜੀਤ ਦੋਸਾਂਝ ਦੇ ਨਾਲ ਵਿਵਾਦ ਸਭ ਤੋਂ ਵੱਧ ਚਰਚਾ ਵਿਚ ਰਿਹਾ ਸੀ। ਉਸ ਮਗਰੋਂ ਪੰਜਾਬੀ ਗਾਇਕ ਸ਼ੁੱਭ ਨੂੰ ਲੈ ਕੇ ਵੀ ਉਸ ਨੇ ਬਹੁਤ ਬਿਆਨਬਾਜ਼ੀ ਕੀਤੀ ਸੀ। ਪਰ ਹੁਣ ਕੰਗਨਾ ਰਣੌਤ ਦੀ ਇੰਸਟਾਗ੍ਰਾਮ ਸਟੋਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਬਾਰੇ ਜਾਣੋ ਕੀ ਬੋਲੇ ਵਿੱਤ ਮੰਤਰੀ ਹਰਪਾਲ ਚੀਮਾ

ਦਰਅਸਲ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ਵਿਚ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਪਿੱਛੇ ਪੰਜਾਬੀ ਗਾਇਕ ਸ਼ੁੱਭ ਦਾ ਗਾਣਾ ਲਗਾਇਆ ਹੈ। ਉਸ ਨੇ ਭਤੀਜੇ ਦੀਆਂ 2 ਸਟੋਰੀਜ਼ ਲਗਾਈਆਂ ਹਨ ਜਿਸ ਦੇ ਪਿੱਛੇ ਸ਼ੁੱਭ ਦਾ 'Cheques' ਗਾਣਾ ਲਗਾਇਆ ਹੋਇਆ ਹੈ। ਇਸ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। 

ਇਸ ਮਗਰੋਂ ਕੰਗਨਾ ਨੇ ਇਕ ਹੋਰ ਸਟੋਰੀ ਪਾਈ ਜਿਸ ਵਿਚ ਉਸ ਨੇ ਲਿਖਿਆ, "ਇਕ ਵਿਚਾਰ... ਮਮਤਾ ਅਤੇ ਨਫ਼ਰਤ ਦੋਵਾਂ ਵਿਚ ਸਮੇਂ ਅਨੁਸਾਰ (ਧਰਮ ਅਤੇ ਕਰਮ ਨੂੰ ਅਧਾਰ ਬਣਾ ਕੇ) ਡੁੱਬਣਾ ਅਤੇ ਇਸ ਵਿਚੋਂ ਉੱਭਰਨਾ ਕੋਈ ਕਲਾ ਨਹੀਂ ਬਲਕਿ ਮਨੁੱਖਤਾ ਹੈ। ਕੰਗਨਾ ਦੀ ਇਸ ਗੱਲ ਦਾ ਇਹ ਮਤਲਬ ਕੱਢਿਆ ਜਾ ਰਿਹਾ ਹੈ ਕਿ ਉਸ ਦੇ ਗਾਇਕ ਸ਼ੁਭ ਪ੍ਰਤੀ ਗਿਲੇ-ਸ਼ਿਕਵੇ ਵੀ ਦੂਰ ਹੋ ਗਏ ਹਨ। 

ਇੰਝ ਸ਼ੁਰੂ ਹੋਇਆ ਸੀ ਵਿਵਾਦ

ਦਰਅਸਲ ਸ਼ੁੱਭ ਨੇ ਪੰਜਾਬ ਵਿਚ ਇੰਟਰਨੈੱਟ ਆਦਿ ਬੰਦ ਕੀਤੇ ਜਾਣ 'ਤੇ ਪੰਜਾਬ ਦੇ ਹੱਕ ਵਿਚ ਆਵਾਜ਼ ਚੁੱਕੀ ਸੀ। ਹਾਲਾਂਕਿ ਉਸ ਦੀ ਸਟੋਰੀ ਦਾ ਗਲਤ ਮਤਲਬ ਕੱਢ ਕੇ ਉਸ ਦਾ ਵਿਰੋਧ ਕੀਤਾ ਜਾਣ ਲੱਗ ਪਿਆ ਸੀ। ਇਸ ਮਗਰੋਂ ਉਸ ਨੇ ਸਫ਼ਾਈ ਵੀ ਦਿੱਤੀ ਸੀ। ਉਸ ਮਗਰੋਂ ਕੰਗਨਾ ਰਣੌਤ ਨੇ ਸ਼ੁਭ ਨੂੰ ਕਾਫੀ ਬੁਰਾ-ਭਲਾ ਬੋਲਿਆ ਸੀ ਤੇ ਇਹ ਤਕ ਕਹਿ ਦਿੱਤਾ ਸੀ ਕਿ ਭਾਰਤ ਸਰਕਾਰ ਨੂੰ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਕਤ ਸਟੋਰੀ ਕਾਰਨ ਸ਼ੁੱਭ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਦਾ ਦਾ ਇੰਡੀਆ ਟੂਰ ਵੀ ਰੱਦ ਹੋ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra