ਕੰਗਨਾ ਰਣੌਤ ਨੇ ਸਾਂਝੀ ਕੀਤੀ ਆਪਣੇ ਭਰਾ ਦੇ ਵਿਆਹ ਦੀ ਅਣਦੇਖੀ ਵੀਡੀਓ

03/14/2021 1:05:38 PM

ਮੁੰਬਈ: ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਭਰਾ ਦੇ ਵਿਆਹ ਦੀ ਇਕ ਵੀਡੀਓ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਇਹ ਵੀਡੀਓ ਕੰਗਨਾ ਦੇ ਭਰਾ ਅਕਸ਼ਤ ਦੇ ਵਿਆਹ ਦੀ ਹੈ। ਕੰਗਨਾ ਵੀਡੀਓ ’ਚ ਅਕਸ਼ਤ ਦੇ ਦੋਸਤਾਂ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਸਾਂਝੀ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ ਆਪਣੇ ਭਰਾ ਦੇ ਗੁਟ ਨੂੰ ਮਿਸ ਕਰ ਰਹੀ ਹਾਂ। ਅਕਸ਼ਤ ਦੇ ਵਿਆਹ ਦੀ ਪੁਰਾਣੀ ਵੀਡੀਓ’। 

 

ਦੱਸ ਦੇਈਏ ਕਿ ਕੰਗਨਾ ਦੇ ਭਰਾ ਦਾ ਵਿਆਹ 12 ਨਵੰਬਰ 2020 ਨੂੰ ਹੋਇਆ ਸੀ ਜਿਸ ਦੀਆਂ ਤਸਵੀਰਾਂ ਵੀਡੀਓਜ਼ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ। ਕੰਗਨਾ ਦੇ ਕੰਮ ਦੀ ਗੱਲ ਕਰੀਏ ਤਾਂ ਬਹੁਤ ਜਲਦ ਹੀ ਫ਼ਿਲਮ ‘ਥਲਾਇਲੀ’ ’ਚ ਨਜ਼ਰ ਆਉਣ ਵਾਲੀ ਹੈ। ਇਸ ’ਚ ਅਦਾਕਾਰਾ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਕਿਰਦਾਰ ’ਚ ਦਿਖਾਈ ਦੇਵੇਗੀ।

 

PunjabKesari

ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਧਾਕੜ’ ’ਚ ਵੀ ਨਜ਼ਰ ਆਵੇਗੀ। ਇਸ ’ਚ ਉਸ ਦੇ ਨਾਲ ਅਦਾਕਾਰ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਹੈ। ਇਸ ਤੋਂ ਇਲਾਵਾ ਕੰਗਨਾ ਫ਼ਿਲਮ ‘ਤੇਜਸ’ ’ਚ ਭਾਰਤੀ ਹਵਾਈ ਸੈਨਾ ਦੀ ਫਾਈਟਰ ਪਾਇਲਟ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ। 


Aarti dhillon

Content Editor

Related News