ਕੰਗਨਾ ਰਣੌਤ ਨੇ ਮਾਂ ਨਾਲ ਸਾਂਝੀ ਕੀਤੀ ਕਾਸ਼ੀ ਵਿਸ਼ਵਨਾਥ ਦੀ ਤਸਵੀਰ, ਕੇਦਾਰਨਾਥ ਜਾਣ ਦੀ ਜ਼ਾਹਿਰ ਕੀਤੀ ਇੱਛਾ

12/22/2020 1:51:20 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਅਸਲ ’ਚ ਇਸ ਵਾਰ ਕੰਗਨਾ ਨੇ ਕੋਈ ਬਿਆਨ ਨਹੀਂ ਦਿੱਤਾ, ਸਗੋਂ ਇਕ ਖੂਬਸੂਰਤ ਤਸਵੀਰ ਸਾਂਝੀ ਕਰਦਿਆਂ ਇੱਛਾ ਜ਼ਾਹਿਰ ਕੀਤੀ ਹੈ। ਕੰਗਨਾ ਨੇ ਸਾਲ 2017 ਦੀ ਇਕ ਤਸਵੀਰ ਸਾਂਝੀ ਕਰਦਿਆਂ ਕੇਦਾਰਨਾਥ ਤੇ ਜਗਨਨਾਥ ਜਾਣ ਦੀ ਗੱਲ ਆਖੀ ਹੈ। ਕੰਗਨਾ ਨੇ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਸਮੇਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਕੰਗਨਾ ਨਾਲ ਉਸ ਦੀ ਮਾਂ ਵੀ ਨਜ਼ਰ ਆ ਰਹੀ ਹੈ। ਇਹ ਤਸਵੀਰ ਫ਼ਿਲਮ ‘ਮਣੀਕਰਣਿਕਾ’ ਦੀ ਰਿਲੀਜ਼ ਤੋਂ ਪਹਿਲਾਂ ਦੀ ਹੈ, ਜਦੋਂ ਕੰਗਨਾ ਆਪਣੀ ਮਾਂ ਨਾਲ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ।

ਇਸ ਖੂਬਸੂਰਤ ਯਾਦ ਨੂੰ ਸਾਂਝੀ ਕਰਦਿਆਂ ਕੰਗਨਾ ਨੇ ਟਵੀਟ ’ਚ ਲਿਖਿਆ, ‘ਕੁਝ ਸਾਲ ਪਹਿਲਾਂ ਮੈਂ ਮਾਤਾਜੀ ਨਾਲ ਕਾਸ਼ੀਵਿਸ਼ਵਨਾਥ ਜੀ ਦੇ ਦਰਸ਼ਨ ਕੀਤੇ, ਮੈਂ ਸੱਤ ਜਯੋਤੀਰਲਿੰਗ ਦੇ ਦਰਸ਼ਨ ਕੀਤੇ ਹਨ, ਮੈਂ ਚਾਹੁੰਦੀ ਹਾਂ ਕਿ 2021 ’ਚ ਕੇਦਾਰਨਾਥ ਜਾ ਕੇ ਮੇਰੇ ਅੱਠ ਜਯੋਤੀਰਲਿੰਗ ਦੇ ਦਰਸ਼ਨ ਹੋ ਜਾਣ, ਅਗਲੇ ਸਾਲ ਮੈਂ ਪੂਰੀ ਜਗਨਨਾਥ ਵੀ ਜਾਣਾ ਚਾਹੁੰਦੀ ਹਾਂ, ਤੇ ਤੁਸੀਂ?’

ਦੱਸਣਯੋਗ ਹੈ ਕਿ ਕੰਗਨਾ ਰਣੌਤ ਉਨ੍ਹਾਂ ਅਦਕਾਰਾਂ ’ਚੋਂ ਹੈ, ਜਿਨ੍ਹਾਂ ਦੀ ਭਗਵਾਨ ’ਚ ਡੂੰਘੀ ਆਸਥਾ ਹੈ। ਅਕਸਰ ਹੀ ਕੰਗਨਾ ਮੰਦਰ ’ਚ ਪੂਜਾ ਕਰਦਿਆਂ ਤੇ ਧਿਆਨ ਲਗਾਉਂਦਿਆਂ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਕੰਗਨਾ ਨੇ ਕੁਝ ਦਿਨ ਪਹਿਲਾਂ ਹਿਮਾਚਲ ਸਥਿਤ ਆਪਣੇ ਘਰ ’ਚ ਮਾਤਾ ਰਾਣੀ ਦਾ ਮੰਦਰ ਬਣਾਉਣ ਦਾ ਵੀ ਐਲਾਨ ਕੀਤਾ ਸੀ।

ਕੰਗਨਾ ਰਣੌਤ ਅਕਸਰ ਹੀ ਆਪਣੇ ਟਵੀਟਸ ਤੇ ਬਿਆਨਾਂ ਨੂੰ ਲੈ ਕੇ ਵਿਵਾਦਾਂ ’ਚ ਰਹਿੰਦੀ ਹੈ। ਹਾਲ ਹੀ ’ਚ ਕਿਸਾਨ ਅੰਦੋਲਨ ’ਤੇ ਕੀਤੇ ਟਵੀਟ ਨੂੰ ਲੈ ਕੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਉਸ ਦੀ ਟਵਿਟਰ ’ਤੇ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ ਸੀ।

ਨੋਟ– ਕੰਗਨਾ ਰਣੌਤ ਦੇ ਇਸ ਟਵੀਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News