ਕੰਗਨਾ ਰਣੌਤ ਨੇ ਐਲਨ ਮਸਕ ਦੀ ਕੀਤੀ ਤਾਰੀਫ਼, ਯੂਜ਼ਰਸ ਨੇ ਕਿਹਾ- ‘ਮੈਡਮ ਦਾ ਟਵਿਟਰ ਰੀਸਟੋਰ ਕੀਤਾ ਜਾਵੇ’

10/29/2022 11:26:42 AM

ਬਾਲੀਵੁੱਡ ਡੈਸਕ- ਟੇਸਲਾ ਦੇ CEO ਐਲਨ ਮਸਕ ਲਗਾਤਾਰ ਸੁਰਖੀਆਂ ’ਚ ਹਨ। ਟਵਿਟਰ ਦੀ ਕਮਾਨ ਹੁਣ ਐਲਨ ਮਸਕ ਦੇ ਹੱਥਾਂ ’ਚ ਆ ਗਈ ਹੈ। ਯਾਨੀ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੁਣ ਟਵਿਟਰ ਦਾ ਨਵਾਂ ਮਾਲਕ ਬਣ ਗਿਆ ਹੈ। ਐਲਨ ਸੋਸ਼ਲ ਮੀਡੀਆ ’ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ। ਹਰ ਕੋਈ ਉਸ ਨੂੰ ਵਧਾਈ ਵੀ ਦੇ ਰਿਹਾ ਹੈ। ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਐਲਨ ਮਸਕ ਦੀ ਤਾਰੀਫ਼ ਕੀਤੀ ਹੈ। 

ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ ਫਿਰ ਵਧੀਆਂ ਭਾਰਤੀ-ਹਰਸ਼ ਦੀਆਂ ਮੁਸ਼ਕਲਾਂ, NCB ਨੇ ਜੋੜੇ ਖਿਲਾਫ਼ ਚਾਰਜਸ਼ੀਟ ਕੀਤੀ ਦਾਇਰ

ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਕੁਝ ਯੂਜ਼ਰਸ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ। ਇਕ ਨਿਊਜ਼ ਆਰਟੀਕਲ ਦੀ ਹੈੱਡਲਾਈਨ ਸਾਂਝੀ ਕੀਤੀ ਹੈ। ਤਸਵੀਰਾਂ ਸਾਂਝੀ ਕਰਦੇ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਐਲਨ ਮਸਕ ਟਵਿਟਰ ਦੇ ਨਵੇਂ ਮਾਲਕ ਹਨ ਅਤੇ CEO ਪਰਾਗ ਅਗਰਵਾਲ ਸਮੇਤ ਉੱਚ ਅਹੁਦਿਆਂ 'ਤੇ ਬੈਠੇ ਹੋਰ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਕੰਗਨਾ ਦੀ ਇਸ ਸਟੋਰੀ 'ਤੇ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ। ਪ੍ਰਸ਼ੰਸਕ ਕੰਗਨਾ ਦੇ ਸਮਰਥਨ ’ਚ ਆ ਰਹੇ ਹਨ ਅਤੇ ਉਨ੍ਹਾਂ ਦੇ ਟਵਿਟਰ ਅਕਾਊਂਟ ਨੂੰ ਰੀਸਟੋਰ ਕਰਨ ਦੀ ਮੰਗ ਕਰ ਰਹੇ ਹਨ।

ਇਸ ਦੇ ਨਾਲ ਯੂਜ਼ਰ ਆਪਣੀ ਰਾਏ ਦਿੱਤੀ ਹੈ ਕਿ ‘ਹੁਣ ਮੈਡਮ ਨੂੰ ਟਵਿਟਰ ਵਾਪਸ ਕਰ ਦਿਓ’। ਇਕ ਨੇ ਲਿਖਿਆ ਕਿ ‘ਕੰਗਨਾ ਰਣੌਤ ਦਾ ਟਵਿਟਰ ਰੀਸਟੋਰ ਕੀਤਾ ਜਾਵੇ’। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਟਵੀਟ ਕੀਤਾ ਕਿ ‘ਬੋਲਣ ਦੀ ਆਜ਼ਾਦੀ’ ਦੀ ਭਾਵਨਾ ਨਾਲ ਉਮੀਦ ਹੈ ਕਿ ਤੁਸੀਂ ਕੰਗਨਾ ਰਣੌਤ ਦੇ ਟਵਿਟਰ ਨੂੰ ਰੀਸਟੋਰ ਕਰੋਗੇ।

ਇਹ ਵੀ ਪੜ੍ਹੋ : ਪਤੀ ਨਿਕ ਜੋਨਸ ਦਾ ਹੱਥ ਫੜ ਕੇ ਡਿਨਰ ਡੇਟ 'ਤੇ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰਾਂ ’ਚ ਨਜ਼ਰ ਆਈ ਸ਼ਾਨਦਾਰ ਬਾਂਡਿੰਗ

ਦੱਸ ਦੇਈਏ ਕੰਗਨਾ ਰਣੌਤ ਦਾ ਟਵਿਟਰ ਹੈਂਡਲ ਪਿਛਲੇ ਸਾਲ ਸਸਪੈਂਡ ਕਰ ਦਿੱਤਾ ਗਿਆ ਸੀ। ਦਰਅਸਲ ਅਦਾਕਾਰਾ ਨੇ ਕਈ ਵਾਰ ਚੇਤਾਵਨੀ ਮਿਲਣ ਤੋਂ ਬਾਅਦ ਵੀ ਟਵਿਟਰ ਦੇ ਕਈ ਨਿਯਮਾਂ ਦੀ ਉਲੰਘਣਾ ਕੀਤੀ ਸੀ। ਜਿਸ ਤੋਂ ਬਾਅਦ ਟਵਿਟਰ ਨੇ ਸਖ਼ਤ ਕਦਮ ਚੁੱਕਦੇ ਹੋਏ ਉਸਦਾ ਅਕਾਊਂਟ ਸਸਪੈਂਡ ਕਰ ਦਿੱਤਾ। ਹੁਣ ਕੰਗਨਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਰਾਏ ਰੱਖਦੀ ਨਜ਼ਰ ਆਉਂਦੀ ਹੈ। ਅਦਾਕਾਰਾ ਇੰਸਟਾਗ੍ਰਾਮ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। 

Shivani Bassan

This news is Content Editor Shivani Bassan