ਵਿਵਾਦਾਂ ਤੋਂ ਬਾਅਦ ਹੁਣ ਕੰਗਨਾ ਨੇ ਕੀਤਾ ਮੰਦਰ ਬਣਾਉਣ ਦਾ ਐਲਾਨ, ਕਿਹਾ– ‘ਮਾਂ ਦੁਰਗਾ ਨੇ ਮੈਨੂੰ ਚੁਣਿਆ’

12/10/2020 4:41:40 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਆਪਣੇ ਟਵੀਟਸ ਰਾਹੀਂ ਉਹ ਅਕਸਰ ਖ਼ਬਰਾਂ ’ਚ ਬਣੀ ਰਹਿੰਦੀ ਹੈ। ਕਿਸਾਨ ਅੰਦੋਲਨ ਦੇ ਵਿਰੋਧ ’ਚ ਟਵੀਟ ਤੋਂ ਬਾਅਦ ਇਕ ਵਾਰ ਮੁੜ ਕੰਗਨਾ ਨੇ ਟਵੀਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੇ ਟਵੀਟ ’ਚ ਉਸ ਨੇ ਐਲਾਨ ਕੀਤਾ ਹੈ ਕਿ ਉਹ ਇਕ ਵਿਸ਼ਾਲ ਮੰਦਰ ਦਾ ਨਿਰਮਾਣ ਕਰਨ ਦਾ ਸੋਚ ਰਹੀ ਹੈ। ਉਸ ਨੇ ਕਿਹਾ ਕਿ ਇਸ ਨੇਕ ਕੰਮ ਲਈ ਮਾਂ ਦੁਰਗਾ ਨੇ ਉਸ ਨੂੰ ਚੁਣਿਆ ਹੈ। ਕੰਗਨਾ ਦੀ ਇਸ ਪੋਸਟ ’ਤੇ ਲੋਕਾਂ ਨੇ ਢੇਰ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਕੰਗਨਾ ਰਣੌਤ ਨੇ ਆਪਣੀ ਇਕ ਤਸਵੀਰ ਨਾਲ ਟਵੀਟ ਕੀਤਾ ਹੈ। ਇਸ ਤਸਵੀਰ ’ਚ ਦੇਵੀ ਦੀ ਮੂਰਤੀ ਵੀ ਦਿਖਾਈ ਦੇ ਰਹੀ ਹੈ। ਕੰਗਨਾ ਨੇ ਲਿਖਿਆ, ‘ਮਾਂ ਦੁਰਗਾ ਨੇ ਮੈਨੂੰ ਆਪਣੇ ਮੰਦਰ ਦਾ ਨਿਰਮਾਣ ਕਰਨ ਲਈ ਚੁਣਿਆ ਹੈ। ਸਾਡੇ ਪੁਰਖਾਂ ਨੇ ਸਾਡੇ ਲਈ ਜੋ ਬਣਾਇਆ ਹੈ, ਉਸ ਨੂੰ ਅਸੀਂ ਅੱਗੇ ਵਧਾਵਾਂਗੇ। ਦੇਵੀ ਮਾਂ ਬਹੁਤ ਦਿਆਲੂ ਹੈ। ਉਹ ਸਾਡੇ ਇਸ ਭਾਵ ਨੂੰ ਸਵੀਕਾਰ ਕਰੇਗੀ। ਕਿਸੇ ਦਿਨ ਮੈਂ ਇਕ ਅਜਿਹਾ ਮੰਦਰ ਬਣਾਉਣਾ ਚਾਹੁੰਦੀ ਹਾਂ, ਜੋ ਬੇਹੱਦ ਸੁੰਦਰ ਹੋਵੇਗਾ ਤੇ ਉਥੇ ਮਾਂ ਦੀ ਮਹਿਮਾ ਹੋਵੇਗੀ। ਇਹ ਸਾਡੀ ਸੱਭਿਅਤਾ ਲਈ ਹੋਵੇਗਾ। ਜੈ ਮਾਤਾ ਦੀ।’

ਕੰਗਨਾ ਦੀ ਇਸ ਪੋਸਟ ’ਤੇ ਹੁਣ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਹਨ। ਕੁਝ ਲੋਕ ਜਿਥੇ ਕੰਗਨਾ ਦੇ ਇਸ ਕਦਮ ਦੀ ਤਾਰੀਫ ਕਰ ਰਹੇ ਹਨ, ਉਥੇ ਕੁਝ ਲੋਕ ਕੰਗਨਾ ’ਤੇ ਭੜਾਸ ਕੱਢ ਰਹੇ ਹਨ।

ਦੱਸਣਯੋਗ ਹੈ ਕਿ ਕੰਗਨਾ ਰਣੌਤ ਕਿਸਾਨ ਅੰਦੋਲਨ ’ਤੇ ਆਪਣੇ ਟਵੀਟਸ ਨੂੰ ਲੈ ਕੇ ਚਰਚਾ ’ਚ ਰਹੀ ਸੀ। ਦਿਲਜੀਤ ਦੋਸਾਂਝ ਨਾਲ ਉਸ ਦੀ ਟਵਿਟਰ ਵਾਰ ਸੁਰਖ਼ੀਆਂ ’ਚ ਸੀ।

ਨੋਟ– ਕੰਗਨਾ ਦੇ ਇਸ ਟਵੀਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।

Rahul Singh

This news is Content Editor Rahul Singh