ਮਨਾਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਮੁੜ ਦੁਹਰਾਈ POK ਵਾਲੀ ਟਿੱਪਣੀ

09/14/2020 3:55:24 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਸਵੇਰੇ ਮੁੰਬਈ ਤੋਂ ਮਨਾਲੀ ਲਈ ਰਵਾਨਾ ਹੋਈ। ਸ਼ਿਵਸੈਨਾ ਨਾਲ ਚੱਲ ਰਹੇ ਵਿਵਾਦ 'ਚ ਮਨਾਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਵੀ ਕੰਗਨਾ ਰਣੌਤ ਨੇ ਉਧਵ ਠਾਕਰੇ ਸਰਕਾਰ 'ਤੇ ਹਮਲਾ ਬੋਲਿਆ। ਕੰਗਨਾ ਰਣੌਤ ਨੇ ਮੁੰਬਈ ਤੋਂ ਨਿਕਲਣ ਤੋਂ ਪਹਿਲਾਂ ਇਮੋਸ਼ਨਲ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, ਭਾਰੀ ਮਨ ਲੈ ਕੇ ਮੁੰਬਈ ਛੱਡ ਕੇ ਜਾ ਰਹੀ ਹਾਂ। ਇਨ੍ਹਾਂ ਦਿਨਾਂ 'ਚ ਮੈਨੂੰ ਲਗਾਤਾਰ ਪਰੇਸ਼ਾਨ ਕੀਤਾ ਗਿਆ ਸੀ ਤੇ ਮੇਰੇ ਦਫ਼ਤਰ ਤੋਂ ਬਾਅਦ ਮੇਰੇ ਘਰ ਨੂੰ ਤੋੜਨ ਦੀ ਕੋਸ਼ਿਸ਼ 'ਚ ਲਗਾਤਾਰ ਹਮਲੇ ਤੇ ਗਾਲ੍ਹਾਂ ਕੱਢੀਆਂ ਗਈਆਂ। ਇਸ ਨਾਲ ਸਾਫ਼ ਹੁੰਦਾ ਹੈ ਕਿ POK ਨੂੰ ਲੈ ਕੇ ਆਖੀ ਗਈ ਮੇਰੀ ਗੱਲ ਸਹੀ ਸੀ। ਉਨ੍ਹਾਂ ਨੇ ਕਿਹਾ, ਮੈਨੂੰ ਕਮਜ਼ੋਰ ਸਮਝਣਾ ਬਹੁਤ ਵੱਡੀ ਗਲਤੀ ਹੈ।

ਇਸ ਕਾਰਨ ਮਿਲੀ ਸੀ ਕੁਆਰੰਟਾਈਨ ਨਿਯਮ 'ਚ ਢਿੱਲ
ਕੰਗਨਾ ਰਣੌਤ 9 ਸਤੰਬਰ ਨੂੰ ਮੁੰਬਈ ਪਹੁੰਚੀ ਸੀ। ਉਨ੍ਹਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਉਹ 7 ਦਿਨਾਂ ਤੋਂ ਜ਼ਿਆਦਾ ਮੁੰਬਈ 'ਚ ਨਹੀਂ ਰਹਿਣ ਵਾਲੀ ਇਸ ਕਾਰਨ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਦੇ ਕੁਆਰੰਟਾਈਨ ਨਿਯਮ 'ਚ ਢਿੱਲ ਮਿਲੀ ਸੀ। ਕੰਗਨਾ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਦੇ ਕੁਆਰੰਟਾਇਨ ਨਿਯਮ 'ਚ ਢਿੱਲ ਮਿਲੀ ਸੀ। ਕੰਗਨਾ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਕੰਗਨਾ ਨੇ ਰਾਜਪਾਲ ਨੂੰ ਆਪਣੇ ਨਾਲ ਹੋਏ ਨਾਇਨਸਾਫ਼ੀ ਬਾਰੇ ਦੱਸਿਆ ਹੈ। ਇਸ ਮੁਲਾਕਾਤ 'ਚ ਕੰਗਨਾ ਨਾਲ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਵੀ ਸੀ। ਇਸ ਤੋਂ ਪਹਿਲਾਂ ਕੰਗਨਾ ਨੇ ਸਵੇਰੇ ਕਰਣੀ ਸੈਨਾ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਸੀ।

ਭਗਤ ਸਿੰਘ ਕੋਸ਼ਿਆਰੀ  ਬੀ. ਐੱਮ. ਸੀ. ਦੀ ਕਾਰਵਾਈ 'ਤੇ ਆਖੀ ਸੀ ਇਹ
ਦੱਸ ਦਈਏ ਕਿ ਭਗਤ ਸਿੰਘ ਕੋਸ਼ਿਆਰੀ ਨੇ ਇਸ ਤੋਂ ਪਹਿਲਾਂ ਬੀ. ਐੱਮ. ਸੀ. ਦੀ ਕਾਰਵਾਈ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ। ਉੇਨ੍ਹਾਂ ਇਸ ਸੰਬੰਧੀ ਮੁੱਖ ਮੰਤਰੀ ਉਧਵ ਠਾਕਰੇ ਦੇ ਮੁੱਖ ਐਡਵਾਇਜ਼ਰ ਨੂੰ ਵੀ ਤਲਬ ਕੀਤਾ ਸੀ। ਉਥੇ ਹੀ ਕੇਂਦਰੀ ਮੰਤਰੀ ਰਾਮਦਾਸ ਅਠਵਾਲੇ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ. ਐੱਮ. ਸੀ. ਦੀ ਕਾਰਵਾਈ ਨੂੰ ਗਲਤ ਦੱਸਿਆ ਅਤੇ ਮੁਆਵਜੇ ਦੀ ਮੰਗ ਕੀਤੀ ਸੀ।

sunita

This news is Content Editor sunita