ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੀ ਫਰਸਟ ਲੁੱਕ ਰਿਲੀਜ਼, ਇੰਦਰਾ ਗਾਂਧੀ ਬਣੀ ਅਦਾਕਾਰਾ ਨੂੰ ਪਛਾਣਨਾ ਹੋਇਆ ਮੁਸ਼ਕਿਲ

07/14/2022 2:54:39 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਆਗਾਮੀ ਫ਼ਿਲਮ ‘ਐਮਰਜੈਂਸੀ’ ਦੀ ਫਰਸਟ ਲੁੱਕ ਅੱਜ ਰਿਲੀਜ਼ ਕਰ ਦਿੱਤੀ ਹੈ। ਇਸ ਫਰਸਟ ਲੁੱਕ ’ਚ ਕੰਗਨਾ ਰਣੌਤ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਲੁੱਕ ’ਚ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਚੱਲਦੇ ਮੈਚ ’ਚ ਮੂਸੇ ਵਾਲਾ ਦੇ ਗੀਤਾਂ ’ਤੇ ਝੂਮਿਆ ਵਿਰਾਟ ਕੋਹਲੀ, ਮਾਰੀ ਪੱਟ ’ਤੇ ਥਾਪੀ (ਵੀਡੀਓ)

ਫਰਸਟ ਲੁੱਕ ਦੀ ਸ਼ੁਰੂਆਤ ਇਕ ਫੋਨ ਕਾਲ ਨਾਲ ਹੁੰਦੀ ਹੈ, ਜਿਸ ਦੇ ਨਾਲ ਵਾਸ਼ਿੰਗਟਨ ਡੀ. ਸੀ. 1971 ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਇਕ ਅਫਸਰ ਇੰਦਰਾ ਗਾਂਧੀ ਬਣੀ ਕੰਗਨਾ ਰਣੌਤ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਕੀ ਤੁਹਾਨੂੰ ਮੈਡਮ ਕਹਿ ਕੇ ਬੁਲਾ ਸਕਦਾ ਹੈ।

ਫਿਰ ਕੰਗਨਾ ਕਹਿੰਦੀ ਠੀਕ ਹੈ ਕਹਿੰਦੀ ਹੈ ਤੇ ਨਾਲ ਹੀ ਵੀ ਕਹਿੰਦੀ ਹੈ ਕਿ ਰਾਸ਼ਟਰਪਤੀ ਨੂੰ ਇਹ ਵੀ ਕਹਿ ਦੇਣਾ ਕਿ ਉਸ ਨੂੰ ਦਫ਼ਤਰ ’ਚ ਸਾਰੇ ਮੈਡਮ ਨਹੀਂ, ਸਗੋਂ ਸਰ ਕਹਿੰਦੇ ਹਨ। ਇਸ ਤੋਂ ਬਾਅਦ ਫ਼ਿਲਮ ਦਾ ਲੋਗੋ ਦਿਖਾਈ ਦਿੰਦਾ ਹੈ ਤੇ ਬੈਕਗਰਾਊਂਡ ’ਚ ਐਮਰਜੈਂਸੀ ਦੇ ਐਲਾਨ ਦਾ ਜ਼ਿਕਰ ਹੁੰਦਾ ਸੁਣਾਈ ਦਿੰਦਾ ਹੈ।

ਦੱਸ ਦੇਈਏ ਕਿ ਫ਼ਿਲਮ ਦੀ ਕਹਾਣੀ ਕੰਗਨਾ ਰਣੌਤ ਵਲੋਂ ਲਿਖੀ ਗਈ ਹੈ। ਇਸ ਨੂੰ ਡਾਇਰੈਕਟ ਵੀ ਖ਼ੁਦ ਕੰਗਨਾ ਰਣੌਤ ਹੀ ਕਰ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਪ੍ਰੋਡਿਊਸਰਾਂ ’ਚ ਵੀ ਰੇਨੂੰ ਪਿੱਟੀ ਤੋਂ ਬਾਅਦ ਕੰਗਨਾ ਰਣੌਤ ਦਾ ਨਾਂ ਆਉਂਦਾ ਹੈ। ਨਾਲ ਹੀ ਕੰਗਨਾ ਵਲੋਂ ਇੰਦਰਾ ਗਾਂਧੀ ਦੀ ਭੂਮਿਕਾ ਵੀ ਫ਼ਿਲਮ ’ਚ ਨਿਭਾਈ ਜਾ ਰਹੀ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਐਮਰਜੈਂਸੀ’ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh