ਫਲਾਪ ਹੋਣ ਮਗਰੋਂ ਕੰਗਨਾ ਰਣੌਤ ਦੀ ‘ਧਾਕੜ’ ਪਈ ਇਕ ਹੋਰ ਮੁਸੀਬਤ ’ਚ, ਨਹੀਂ ਵਿਕ ਰਹੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ

05/27/2022 12:30:55 PM

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਨੂੰ ਉਸ ਦੀ ਹਾਲ ਹੀ ’ਚ ਰਿਲੀਜ਼ ਫ਼ਿਲਮ ‘ਧਾਕੜ’ ਨੇ ਬਹੁਤ ਵੱਡਾ ਸਦਮਾ ਦਿੱਤਾ ਹੈ। ਫ਼ਿਲਮ ਦਾ ਬਾਕਸ ਆਫਿਸ ’ਤੇ ਕਮਾਈ ਨਾ ਕਰਨਾ ਤੇ ਫੇਲ ਹੋਣਾ ਅਲੱਗ ਗੱਲ ਹੈ ਪਰ ਕੰਗਨਾ ਦੀ ਫ਼ਿਲਮ ਨਾਲ ਜੋ ਹੋਇਆ, ਉਹ ਕਿਸੇ ਡਰਾਵਨੇ ਸੁਪਨੇ ਤੋਂ ਘੱਟ ਨਹੀਂ।

ਫ਼ਿਲਮ ਲਈ 4 ਕਰੋੜ ਤਕ ਕਮਾਉਣਾ ਮੁਸ਼ਕਿਲ ਹੋ ਰਿਹਾ ਹੈ। ਇੰਨੀ ਬੁਰੀ ਫਲਾਪ ਸ਼ਾਇਦ ਹੀ ਕੰਗਨਾ ਨੇ ਆਪਣੇ ਅੱਜ ਤਕ ਦੇ ਕਰੀਅਰ ’ਚ ਪਹਿਲਾਂ ਕਦੇ ਦੇਖੀ ਹੋਵੇ। ਕੰਗਨਾ ਰਣੌਤ ਦੀ ‘ਧਾਕੜ’ ਬਾਕਸ ਆਫਿਸ ’ਤੇ ਤਾਂ ਨਹੀਂ ਚੱਲੀ ਪਰ ਕੰਗਨਾ ਦੀ ਫ਼ਿਲਮ ਨੂੰ ਲੈ ਕੇ ਤਾਂ ਹੋਰ ਵੀ ਸਿਆਪੇ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਮੀਡੀਆ ਰਿਪੋਰਟ ਦੀ ਮੰਨੀਏ ਤਾਂ ‘ਧਾਕੜ’ ਦੇ ਬੇਹੱਦ ਖਰਾਬ ਬਾਕਸ ਆਫਿਸ ਕਲੈਕਸ਼ਨ ਕਾਰਨ ਇਸ ਨੂੰ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਖਰੀਦਣ ਲਈ ਕੋਈ ਖਰੀਦਦਾਰ ਹੀ ਨਹੀਂ ਮਿਲ ਰਿਹਾ ਹੈ।

ਬਾਲੀਵੁੱਡ ਹੰਗਾਮਾ ਦੀ ਰਿਪੋਰਟ ’ਚ ਸੂਤਰ ਨੇ ਦੱਸਿਆ, ‘‘ਆਮ ਤੌਰ ’ਤੇ ਇਹ ਰਾਈਟਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਵਿਕ ਜਾਂਦੇ ਹਨ। ਸਟ੍ਰੀਮਿੰਗ ਪਲੇਟਫਾਰਮ ਤੇ ਟੀ. ਵੀ. ਚੈਨਲ ਫ਼ਿਲਮ ਨੂੰ ਵੇਚ ਕੇ ਮਿਲੇ ਰੈਵੇਨਿਊ ਨਾਲ ਪ੍ਰੋਡਿਊਸਰ ਆਪਣਾ ਮੁਨਾਫ਼ਾ ਕਮਾਉਂਦੇ ਹਨ। ‘ਧਾਕੜ’ ਦੇ ਕੇਸ ’ਚ ਮੇਕਰਜ਼ ਨੂੰ ਉਮੀਦ ਸੀ ਕਿ ਫ਼ਿਲਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ, ਇਸ ਲਈ ਚੰਗੀ ਡੀਲ ਦੇ ਚੱਕਰ ’ਚ ਉਨ੍ਹਾਂ ਨੇ ਪਹਿਲਾਂ ਰਾਈਟਸ ਨਹੀਂ ਵੇਚੇ। ਇਸ ਲਈ ਫ਼ਿਲਮ ਦੀ ਓਪਨਿੰਗ ਸਲੇਟ ’ਚ ਓ. ਟੀ. ਟੀ. ਤੇ ਸੈਟੇਲਾਈਟ ਪਾਰਟਨਰ ਦਾ ਨਾਂ ਨਹੀਂ ਲਿਖਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh