ਕੰਗਨਾ ਰਣੌਤ ਨੇ ਛੇੜਿਆ ਨਵਾਂ ਵਿਵਾਦ, ਕਿਹਾ-1947 'ਚ ਭੀਖ ਮਿਲੀ, ਅਸਲੀ ਆਜ਼ਾਦੀ ਤਾਂ 2014 'ਚ ਮਿਲੀ

11/11/2021 3:11:46 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਕੰਗਨਾ ਰਣੌਤ 'ਤੇ ਇਸ ਵਾਰ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਨਿਸ਼ਾਨਾ ਵਿੰਨ੍ਹਿਆ ਹੈ। ਵਰੁਣ ਗਾਂਧੀ ਨੇ ਕੰਗਨਾ ਰਣੌਤ 'ਤੇ ਆਜ਼ਾਦੀ ਸੈਨਾਨੀਆਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੈਨੂੰ ਕੰਗਨਾ ਦੀ ਸੋਚ ਨੂੰ ਪਾਗਲਪਨ ਜਾਂ ਦੇਸ਼ਧ੍ਰੋਹ ਕਹਿਣਾ ਚਾਹੀਦਾ ਹੈ। 

ਮੁੜ ਕੰਗਨਾ ਰਣੌਤ ਨੇ  ਛੇੜਿਆ ਵਿਵਾਦ?
ਦਰਅਸਲ ਇਕ ਇੰਟਰਵਿਊ 'ਚ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਕੰਗਨਾ ਰਣੌਤ ਨੇ ਕਿਹਾ, ''ਆਜ਼ਾਦੀ ਜੇ ਭੀਖ 'ਚ ਮਿਲੇ ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸੀ ਕਿ ਖੂਨ ਵਹਿਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ੱਕ, ਉਸ ਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮੰਗਣੀ ਸੀ। ਸਾਨੂੰ ਜੋ ਆਜ਼ਾਦੀ 2014 'ਚ ਮਿਲੀ ਸੀ।''

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਨਾਲ ਕੰਗਨਾ ਨੂੰ ਕੀਤਾ ਸਨਮਾਨਿਤ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਕੰਗਨਾ ਰਣੌਤ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ’ਤੇ ਬਹੁਤ ਖ਼ੁਸ਼ ਵੀ ਹੈ। ਉਸ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਨਮਾਨ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Kangana Thalaivii (@kanganaranaut)

ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’ : ਕੰਗਨਾ
ਵੀਡੀਓ ’ਚ ਕੰਗਨਾ ਕਹਿੰਦੀ ਹੈ, ‘ਦੋਸਤੋ ਬਤੌਰ ਕਲਾਕਾਰ ਮੈਨੂੰ ਬਹੁਤ ਪਿਆਰ ਤੇ ਸਨਮਾਨ ਮਿਲਿਆ ਹੈ ਪਰ ਅੱਜ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਇਕ ਆਦਰਸ਼ ਨਾਗਰਿਕ ਹੋਣ ਦਾ ਪੁਰਸਕਾਰ ਮਿਲਿਆ ਹੈ।’ ਉਸ ਨੇ ਅੱਗੇ ਕਿਹਾ, ‘ਜਦੋਂ ਦੇਸ਼ ਬਾਰੇ ਵਧੇਰੇ ਜਾਗਰੂਕਤਾ ਆਈ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਭਾਵੇਂ ਉਹ ਜਿਹਾਦੀ ਹੋਣ ਜਾਂ ਖਾਲਿਸਤਾਨੀ, ਜਾਂ ਦੁਸ਼ਮਣ ਦੇਸ਼, ਉਨ੍ਹਾਂ ਵਿਰੁੱਧ ਆਵਾਜ਼ ਉਠਾਈ। ਮੈਨੂੰ ਨਹੀਂ ਪਤਾ ਮੇਰੇ ’ਤੇ ਕਿੰਨੇ ਕੇਸ ਹਨ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਸਭ ਕਰਕੇ ਮੈਨੂੰ ਕੀ ਮਿਲਦਾ ਹੈ? ਇਹ ਤੁਹਾਡਾ ਕੰਮ ਨਹੀਂ ਹੈ ਤਾਂ ਉਨ੍ਹਾਂ ਲੋਕਾਂ ਦਾ ਜਵਾਬ ਹੈ ਮੈਨੂੰ ਪਦਮ ਸ਼੍ਰੀ ਦੇ ਰੂਪ ’ਚ, ਜੋ ਸਨਮਾਨ ਮਿਲਿਆ ਹੈ, ਉਹ ਕਈਆਂ ਦੇ ਮੂੰਹ ਬੰਦ ਕਰ ਦੇਵੇਗਾ। ਇਸ ਲਈ ਮੈਂ ਇਸ ਦੇਸ਼ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜੈ ਹਿੰਦ।’


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita