ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮਨਾਲੀ ਰਵਾਨਾ ਹੋਈ ਕੰਗਨਾ, ਵੀਡੀਓ ਆਈ ਸਾਹਮਣੇ

05/20/2021 6:12:16 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕੋਵਿਡ 19 ਤੋਂ ਠੀਕ ਹੋਣ ਤੋਂ ਬਾਅਦ ਵੀਰਵਾਰ ਨੂੰ ਮਨਾਲੀ ਲਈ ਰਵਾਨਾ ਹੋਈ ਹੈ। ਹਾਲ ਹੀ ’ਚ ਉਹ ਮੁੰਬਈ ਹਵਾਈ ਅੱਡੇ ’ਤੇ ਨਜ਼ਰ ਆਈ। ਉਸ ਨੇ ਫੋਟੋਗ੍ਰਾਫ਼ਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੰਗਨਾ ਰਣੌਤ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਤੇ ਇਸ ਨੂੰ ਫੋਟੋਗ੍ਰਾਫ਼ਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਕੰਗਨਾ ਰਣੌਤ ਇਕ ਸੰਤਰੀ ਰੰਗ ਦੀ ਸਾੜ੍ਹੀ ਤੇ ਸਲੀਵਲੈੱਸ ਬਲਾਊਜ਼ ’ਚ ਨਜ਼ਰ ਆਈ। ਉਸ ਨੇ ਮਣਕਿਆਂ ਵਾਲਾ ਹਾਰ ਪਾਇਆ ਹੋਇਆ ਸੀ ਤੇ ਧੁੱਪ ਵਾਲੀਆਂ ਐਨਕਾਂ ਲਗਾਈਆਂ ਸਨ। ਹਾਲਾਂਕਿ ਉਸ ਨੇ ਇਕ ਮਾਸਕ ਪਾਇਆ ਹੋਇਆ ਸੀ, ਕਾਰ ਤੋਂ ਉਤਰਨ ਤੋਂ ਬਾਅਦ ਫੋਟੋਗ੍ਰਾਫ਼ਰਾਂ ਨੇ ਕੰਗਨਾ ਨੂੰ ਤਸਵੀਰਾਂ ਲਈ ਮਾਸਕ ਹਟਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਏਅਰਪੋਰਟ ’ਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਨੇ ਮਾਸਕ ਹਟਾ ਦਿੱਤਾ ਤਾਂ ਜੋ ਉਹ ਤਸਵੀਰਾਂ ਲਈ ਪੋਜ਼ ਦੇ ਸਕੇ।

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਕੰਗਨਾ ਰਣੌਤ ਨੇ ਫੋਟੋਗ੍ਰਾਫ਼ਰਾਂ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਉਨ੍ਹਾਂ ’ਚੋਂ ਕਿਸ ਨੂੰ ਕੋਰੋਨਾ ਹੋ ਗਿਆ ਹੈ ਤੇ ਕੀ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ।

ਦੱਸ ਦੇਈਏ ਕਿ ਕੰਗਨਾ ਰਣੌਤ ਪਿਛਲੇ ਦਿਨੀਂ ਕੋਵਿਡ ਪਾਜ਼ੇਟਿਵ ਆਈ ਸੀ ਤੇ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਕੰਗਨਾ ਦੀ ਪੋਸਟ ਨੂੰ ਇੰਸਟਾਗ੍ਰਾਮ ਵਲੋਂ ਡਿਲੀਟ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਬਹੁਤ ਨਾਰਾਜ਼ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita