ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ’ਤੇ ਭੜਕੀ ਕੰਗਨਾ ਰਣੌਤ, ਭਾਰਤ ਨੂੰ ਆਖਿਆ ‘ਜਿਹਾਦੀ ਮੁਲਕ’

11/19/2021 10:53:30 AM

ਮੁੰਬਈ (ਬਿਊਰੋ)– ਸ੍ਰੀ ਗੁਰੂ ਨਾਨਕ ਦੇਵ ਦੀ ਜੇ ਪ੍ਰਕਾਸ਼ ਪੁਰਬ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂ ਸੰਬੋਧਨ ’ਚ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ 3 ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ।

ਇਸ ਐਲਾਨ ਤੋਂ ਬਾਅਦ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਥੇ ਸੋਸ਼ਲ ਮੀਡੀਆ ’ਤੇ ਵੀ ਪ੍ਰਧਾਨ ਮੰਤਰੀ ਦੇ ਇਸ ਐਲਾਨ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ’ਚੋਂ ਇਕ ਪ੍ਰਤੀਕਿਰਿਆ ਕੰਗਨਾ ਰਣੌਤ ਦੀ ਵੀ ਹੈ, ਜਿਸ ਨੇ ਅੱਜ ਦੇਸ਼ ਨੂੰ ‘ਜਿਹਾਦੀ ਮੁਲਕ’ ਤਕ ਆਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ

ਅਸਲ ’ਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਟਵੀਟ ਸਾਂਝਾ ਕੀਤਾ ਹੈ, ਜਿਸ ਨਾਲ ਉਹ ਲਿਖਦੀ ਹੈ, ‘ਦੁਖੀ, ਸ਼ਰਮਨਾਕ ਤੇ ਬਿਲਕੁਲ ਅਨੁਚਿਤ। ਜੇਕਰ ਸੜਕਾਂ ’ਤੇ ਬੈਠੇ ਲੋਕ ਕਾਨੂੰਨ ਬਣਾਉਣਾ ਸ਼ੁਰੂ ਕਰਨਗੇ ਤੇ ਚੁਣੀ ਹੋਈ ਸਰਕਾਰ ਦੇ ਪਾਰਲੀਮੈਂਟ ਦੇ ਕਾਨੂੰਨ ਨਹੀਂ ਮੰਨਣਗੇ ਤਾਂ ਇਹ ਇਕ ‘ਜਿਹਾਦੀ ਮੁਲਕ’ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਮੁਬਾਰਕਾਂ ਜੋ ਇਸ ਨੂੰ ਅਜਿਹਾ ਹੀ ਚਾਹੁੰਦੇ ਸਨ।’

ਦੱਸ ਦੇਈਏ ਜੋ ਟਵੀਟ ਕੰਗਨਾ ਨੇ ਸਾਂਝਾ ਕੀਤਾ ਹੈ, ਉਸ ’ਚ ਲਿਖਿਆ ਹੈ, ‘ਸੜਕਾਂ ਦੀ ਤਾਕਤ ਹੀ ਇਕ ਅਜਿਹੀ ਤਾਕਤ ਹੈ, ਜੋ ਮਾਇਨੇ ਰੱਖਦੀ ਹੈ ਤੇ ਇਹ ਸਾਬਿਤ ਵੀ ਹੋ ਗਿਆ।’

ਨੋਟ– ਕੰਗਨਾ ਰਣੌਤ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh