ਦੇਸ਼ ਧ੍ਰੋਹ ਦੇ ਮਾਮਲੇ ’ਚ ਥਾਣੇ ਪੇਸ਼ ਹੋਈ ਕੰਗਨਾ ਰਣੌਤ ਤੇ ਉਸ ਦੀ ਭੈਣ, ਵੀਡੀਓ ’ਚ ਆਖੀ ਇਹ ਗੱਲ

01/08/2021 2:56:51 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਦੇਸ਼ ਧ੍ਰੋਹ ਦੇ ਇਕ ਮਾਮਲੇ ’ਚ ਆਪਣਾ ਬਿਆਨ ਦਰਜ ਕਰਵਾਉਣ ਲਈ ਬਾਂਦਰਾ ਪੁਲਸ ਸਟੇਸ਼ਨ ਪਹੁੰਚੀ ਹੈ। ਕੰਗਨਾ ਤੇ ਉਸ ਦੀ ਭੈਣ ਨੂੰ ਮੁੰਬਈ ਪੁਲਸ ਨੇ ਕਈ ਵਾਰ ਸੰਮਨ ਭੇਜਿਆ ਸੀ, ਜਿਸ ਤੋਂ ਬਾਅਦ ਬਾਂਦਰਾ ਕੋਰਟ ਦੇ ਹੁਕਮ ਤੋਂ ਬਾਅਦ ਹੁਣ ਉਹ ਪੁਲਸ ਸਟੇਸ਼ਨ ਪਹੁੰਚੀ ਹੈ। ਇਸ ਦੌਰਾਨ ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਵੀ ਪਹੁੰਚੇ ਹਨ।

ਪੁਲਸ ਸਟੇਸ਼ਨ ਆਉਣ ਤੋਂ ਪਹਿਲਾਂ ਕੰਗਨਾ ਨੇ ਵੀਡੀਓ ਸੁਨੇਹਾ ਦਿੱਤਾ ਕਿ ਉਸ ਦੀ ਆਵਾਜ਼ ਦਬਾਈ ਜਾ ਰਹੀ ਹੈ। ਹਾਈ ਕੋਰਟ ਦੇ ਹੁਕਮ ਮੁਤਾਬਕ ਕੰਗਨਾ ਤੇ ਉਸ ਦੀ ਭੈਣ ਰੰਗੋਲੀ ਨੂੰ ਬਾਂਦਰਾ ਪੁਲਸ ਸਟੇਸ਼ਨ ’ਚ ਆ ਕੇ ਬਿਆਨ ਦਰਜ ਕਰਵਾਉਣੇ ਸਨ।

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)

ਦੱਸਣਯੋਗ ਹੈ ਕਿ ਮੁੰਬਈ ਪੁਲਸ ਨੇ 17 ਅਕਤੂਬਰ, 2020 ਨੂੰ ਕਥਿਤ ਤੌਰ ’ਤੇ ਦੋ ਭਾਈਚਾਰਿਆਂ ਵਿਚਾਲੇ ਵਿਵਾਦ ਵਧਾਉਣ ਤੇ ਹੋਰਨਾਂ ਦੋਸ਼ਾਂ ਲਈ ਸਥਾਨਕ ਅਦਾਲਤ ਦੇ ਹੁਕਮ ’ਤੇ ਕੰਗਨਾ ਤੇ ਰੰਗੋਲੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਸੀ। ਕੰਗਨਾ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ, ਕਲਾਕਾਰਾਂ ਨੂੰ ਹਿੰਦੂ-ਮੁਸਲਮਾਨ ’ਚ ਵੰਡਣ ਤੇ ਸਮਾਜਿਕ ਵੈਰ ਨੂੰ ਵਧਾਉਣ ਦਾ ਦੋਸ਼ ਲਗਾਇਆ ਗਿਆ।

ਕੰਗਨਾ ਤੇ ਉਸ ਦੀ ਭੈਣ ’ਤੇ ਆਈ. ਪੀ. ਸੀ. ਦੀ ਧਾਰਾ 153 ਏ, 295 ਏ ਤੇ 124 ਏ ਦੇ ਤਹਿਤ ਮਾਮਲਾ ਦਰਜ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh