ਕੇ. ਆਰ. ਕੇ. ਦੀ ਜ਼ਮਾਨਤ ਅਰਜ਼ੀ ''ਤੇ ਟਲੀ ਸੁਣਵਾਈ

09/03/2022 11:19:16 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖ਼ਾਨ ਅਕਸਰ ਆਪਣੇ ਟਵੀਟਸ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਇਨ੍ਹਾਂ ਵਿਵਾਦਿਤ ਟਵੀਟਸ ਕਾਰਨ ਉਹ ਇਸ ਸਮੇਂ ਜੇਲ੍ਹ ਦੀ ਹਵਾ ਖਾ ਰਹੇ ਹਨ। ਇੰਨਾ ਹੀ ਨਹੀਂ ਵਿਵਾਦਿਤ ਟਵੀਟ ਮਾਮਲੇ ਵਿਚ ਗ੍ਰਿਫ਼ਤਾਰ ਕਮਾਲ ਰਾਸ਼ਿਦ ਖ਼ਾਨ ਫਿਲਹਾਲ ਜੇਲ੍ਹ ਵਿਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸੋਮਵਾਰ ਤੱਕ ਲਈ ਟਾਲ ਦਿੱਤੀ ਗਈ ਹੈ।
ਫ਼ਿਲਮ ਆਲੋਚਕ ਕੇ. ਆਰ. ਕੇ. ਨੂੰ 29 ਅਗਸਤ ਦੇਰ ਰਾਤ ਦੁਬਈ ਤੋਂ ਪਹੁੰਚਣ ਤੋਂ ਬਾਅਦ ਮੁੰਬਈ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਾਨ ਨੂੰ ਸਾਲ 2020 ਵਿਚ ਅਭਿਨੇਤਾ ਅਕਸ਼ੈ ਕੁਮਾਰ ਅਤੇ ਨਿਰਮਾਤਾ-ਨਿਰਦੇਸ਼ਕ ਰਾਮ ਗੋਪਾਲ ਵਰਮਾ ਬਾਰੇ ਕਥਿਤ ਤੌਰ 'ਤੇ ਟਵੀਟ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਇਸ ਦਿਨ ਸੁਣਵਾਈ ਹੋਵੇਗੀ
ਕੇ. ਆਰ. ਕੇ. ਦੇ ਵਕੀਲ ਜੈ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਬੋਰੀਵਲੀ ਸਥਿਤ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਸੁਣਵਾਈ ਹੋਣੀ ਸੀ ਪਰ ਜੱਜ ਛੁੱਟੀ 'ਤੇ ਹੋਣ ਕਾਰਨ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਪੁਲਸ ਮੁਤਾਬਕ, ਕੇ. ਆਰ. ਕੇ ਦੇ ਟਵੀਟ ਫਿਰਕੂ ਸਨ ਅਤੇ ਟਵੀਟ ਵਿਚ ਬਾਲੀਵੁੱਡ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਐਡਵੋਕੇਟ ਅਸ਼ੋਕ ਸਰੋਗੀ ਦੁਆਰਾ ਦਾਇਰ ਆਪਣੀ ਜ਼ਮਾਨਤ ਪਟੀਸ਼ਨ ਵਿਚ ਕੇ. ਆਰ. ਕੇ. ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਟਵੀਟ ਸਿਰਫ਼ ਫ਼ਿਲਮ 'ਲਕਸ਼ਮੀ ਬੰਬ' ਦੇ ਸਬੰਧ ਵਿਚ ਸਨ।

ਇਹ ਖ਼ਬਰ ਵੀ ਪੜ੍ਹੋ : ਗੁਲਾਬੀ ਰੰਗ ਦੇ ਸ਼ਰਾਰਾ ਸੂਟ ’ਚ ਆਲੀਆ ਭੱਟ ਨੇ ਕੀਤੀ ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ, ਲੋਕਾਂ ਨੇ ਆਖੀ ਇਹ ਗੱਲ

ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ
ਕੇ. ਆਰ. ਕੇ. ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ) ਅਤੇ 500 (ਮਾਨਹਾਨੀ ਦੀ ਸਜ਼ਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। 
ਦੱਸ ਦੇਈਏ ਕਿ ਕੇ. ਆਰ. ਕੇ. ਅਕਸਰ ਟਵਿਟਰ 'ਤੇ ਆਪਣੇ ਟਵੀਟਸ ਰਾਹੀਂ ਬਾਲੀਵੁੱਡ ਸੈਲੇਬਸ ਨੂੰ ਨਿਸ਼ਾਨਾ ਬਣਾਉਂਦੇ ਹਨ। ਖ਼ਾਸ ਤੌਰ 'ਤੇ ਸਟਾਰਕਿਡਸ ਨੂੰ ਲੈ ਕੇ ਕੀਤੇ ਗਏ ਟਵੀਟਸ 'ਚ ਕੇ. ਆਰ. ਕੇ. ਨੇ ਹੱਦ ਪਾਰ ਕਰ ਦਿੱਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਵਿਚ ਜ਼ਰੂਰ ਦੱਸੋ।

sunita

This news is Content Editor sunita