ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦੇ 19 ਸਾਲ ਪੂਰੇ ਹੋਣ 'ਤੇ ਕਾਜੋਲ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

12/16/2020 11:34:00 AM

ਮੁੰਬਈ: ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦੇ 19 ਸਾਲ ਪੂਰੇ ਹੋ ਗਏ ਹਨ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਸੁਪਰਹਿੱਟ ਹੋਈ ਸੀ। ਫ਼ਿਲਮ ਦੇ 19 ਸਾਲ ਪੂਰੇ ਹੋਣ 'ਤੇ ਅਦਾਕਾਰਾ ਕਾਜੋਲ ਨੇ ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ। ਜੋ ਖ਼ੂਬ ਧਮਾਲ ਮਚਾ ਰਹੀ ਹੈ।

PunjabKesari
ਜਿਸ 'ਚ ਅਦਾਕਾਰਾ ਵੱਖ-ਵੱਖ ਤਰ੍ਹਾਂ ਦੇ ਮੂੰਹ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਕਾਜੋਲ ਕਦੇ ਹੱਸ ਰਹੀ ਹੈ ਅਤੇ ਕਦੇ ਰੌਣ ਵਾਲਾ ਮੂੰਹ ਬਣਾ ਰਹੀ ਹੈ। ਅਦਾਕਾਰਾ ਨੇ ਇਸ ਵੀਡੀਓ ਦੀ ਤੁਲਨਾ 2020 'ਚ ਬਿਤਾਏ ਸਮੇਂ ਨਾਲ ਕੀਤੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ।

 

 

 
 
 
 
 
 
 
 
 
 
 
 
 
 
 
 

A post shared by Kajol Devgan (@kajol)

ਦੱਸ ਦੇਈਏ ਕਿ ਕਾਜੋਲ ਨੇ ਇਸ ਫ਼ਿਲਮ 'ਚ ਮੁੱਖ ਰੋਲ ਪਲੇਅ ਕੀਤਾ ਸੀ। ਜਿਸ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਡਾਇਰੈਕਟਰ ਕਰਣ ਜੌਹਰ ਨੇ ਵੀ ਵੀਡੀਓ ਸ਼ੇਅਰ ਕਰਕੇ ਫ਼ਿਲਮ ਨੂੰ ਇੰਨਾ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

 

PunjabKesari


Aarti dhillon

Content Editor

Related News