ਜੋਤੀ ਨੂਰਾਂ ਦੇ ਪਤੀ ਨੇ ਲਾਈਵ ਆ ਕੇ ਮੰਗੀ ਮੁਆਫ਼ੀ, ਕਿਹਾ,'ਉਨ੍ਹਾਂ ਦੀ ਦਿਲ ਤੋਂ ਉਡੀਕ ਕਰ ਰਿਹਾ ਹਾਂ'

08/12/2022 4:15:20 PM

ਜਲੰਧਰ (ਬਿਊਰੋ)- ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕਾ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ ਸੀ। ਹਾਲ ਹੀ 'ਚ ਨੂਰਾਂ ਦੇ ਪਤੀ ਕੁਨਾਲ ਪਾਸੀ ਸੋਸ਼ਲ ਮੀਡੀਆ 'ਤੇ ਲਾਈਵ ਆਏ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੁਝ ਹਫਤੇ ਤੋਂ ਮੈਂ, ਜੋਤੀ, ਨੂਰਾਂ ਸਿਸਟਰਜ਼ ਫੈਮਿਲੀ, ਤੁਸੀਂ ਲੋਕ ਸਭ ਬਹੁਤ ਪਰੇਸ਼ਾਨ ਸੀ ਪਰ ਤੁਹਾਡੀਆਂ ਦੁਆਵਾਂ ਸਦਕਾ ਹੁਣ ਸਭ ਕੁਝ ਠੀਕ ਹੋ ਗਿਆ ਹੈ।

ਉਨ੍ਹਾ ਕਿਹਾ ਕਿ ਗੁੱਸੇ 'ਚ ਬਹੁਤ ਕੁਝ ਬੋਲ ਹੋ ਜਾਂਦਾ ਹੈ, ਬਹੁਤ ਕੁਝ ਕਹਿ ਹੋ ਜਾਂਦਾ, ਅਸੀਂ ਪਤੀ-ਪਤਨੀ ਹਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤੁਸੀਂ ਲੋਕਾਂ ਨੇ ਨਾ ਮੈਨੂੰ ਟੁੱਟਣ ਦਿੱਤਾ ਅਤੇ ਨਾ ਜੋਤੀ ਨੂੰ ਟੁੱਟਣ ਦਿੱਤਾ, ਤੁਸੀਂ ਸਭ ਨੇ ਸਿਰਫ਼ ਇਕ ਹੀ ਗੱਲ ਕਹੀ ਕਿ ਅਸੀਂ ਤੁਹਾਨੂੰ ਇਕ ਦੇਖਣਾ ਹੈ। ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਪ੍ਰਸ਼ੰਸਕ ਸਾਨੂੰ ਇੰਨਾ ਪਿਆਰ ਕਰਦੇ ਹਨ। ਗੱਲਬਾਤ ਦੌਰਾਨ ਜੋਤੀ ਨੂਰਾਂ ਦੇ ਪਤੀ ਨੇ ਮੁਆਂਫੀ ਵੀ ਮੰਗੀ ਅਤੇ ਕਿਹਾ ਕਿ ਮੈਂ ਅੱਜ ਵੀ ਉਨ੍ਹਾਂ ਦੀ ਦਿਲ ਤੋਂ ਉਡੀਕ ਕਰ ਰਿਹਾ ਹਾਂ, ਮੈਂ ਜੋਤੀ ਨੂੰ ਬਹੁਤ ਪਿਆਰ ਕਰਦਾ ਹਾਂ।

ਤੁਹਾਡੀਆਂ ਦੁਆ ਸਕਦਾ ਹੁਣ ਸਭ ਕੁਝ ਠੀਕ ਹੋ ਗਿਆ ਹੈ। ਕੁਨਾਲ ਨੇ ਕਿਹਾ ਕਿ ਬਹੁਤ ਜਲਦ ਪ੍ਰੈੱਸ ਵਾਰਤਾ ਰਾਹੀਂ ਤੁਹਾਡੇ ਸਭ ਦੇ ਰੂ-ਬ-ਰੂ ਹੋਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ੰਸਕਾਂ ਨੂੰ ਸਾਡੀ ਕੋਈ ਵੀ ਗੱਲ ਬੁਰੀ ਲੱਗੀ ਹੋਵੇ ਤਾਂ ਉਸ ਲਈ ਅਸੀਂ ਮੁਆਂਫੀ ਮੰਗਦੇ ਹਾਂ। ਦੇਖੋ ਵੀਡੀਓ....


ਜ਼ਿਕਰਯੋਗ ਹੈ ਕਿ ਜੋਤੀ ਨੂਰਾਂ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ। ਇਸ ਬਾਰੇ ਜੋਤੀ ਨੂਰਾਂ ਨੇ ਦੱਸਿਆ ਕਿ ਮੈਂ ਪਿਆਰ-ਮੁਹੱਬਤ ਦੇ ਨਾਲ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ ਮਿਤੀ 02.08.2014 ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਰ, ਮਲੋਆ, ਚੰਡੀਗੜ੍ਹ ’ਚ ਵਿਆਹ ਕਰਵਾਇਆ ਸੀ ਤੇ ਮੇਰੇ ਮਾਂ-ਬਾਪ ਇਸ ਵਿਆਹ ਤੋਂ ਸਹਿਮਤ ਨਹੀਂ ਸਨ ਤੇ ਫਿਰ ਮੈਂ ਮਾਣਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ’ਚ ਕੇਸ ਦਾਇਰ ਕਰਕੇ ਆਪਣੀ ਜ਼ਿੰਦਗੀ ਤੇ ਮਾਲ ਦੀ ਸੁਰੱਖਿਆ ਲਈ ਸੀ। ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਮਾਰਦਾ-ਕੁੱਟਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ।

Aarti dhillon

This news is Content Editor Aarti dhillon