ਮਰਹੂਮ ਜੂਨੀਅਰ ਮਹਿਮੂਦ ਨੇ 4 ਦਹਾਕਿਆਂ ਦੇ ਕਰੀਅਰ ''ਚ 7 ਭਾਸ਼ਾਵਾਂ ''ਚ 250 ਤੋਂ ਵੱਧ ਫ਼ਿਲਮਾਂ ''ਚ ਕੀਤਾ ਸੀ ਕੰਮ

12/08/2023 11:02:42 AM

ਐਂਟਰਟੇਨਮੈਂਟ ਡੈਸਕ : ਲੰਬੀ ਬੀਮਾਰੀ ਤੋਂ ਬਾਅਦ ਜੂਨੀਅਰ ਮਹਿਮੂਦ ਨੇ 67 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਖਬਰਾਂ ਮੁਤਾਬਕ ਉਨ੍ਹਾਂ ਨੇ ਵੀਰਵਾਰ ਰਾਤ ਆਖਰੀ ਸਾਹ ਲਿਆ। ਜੂਨੀਅਰ ਮਹਿਮੂਦ ਦੇ ਦੋਸਤ ਸਲਾਮ ਕਾਜ਼ੀ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜੂਨੀਅਰ ਮਹਿਮੂਦ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। 

ਅੱਜ ਦੁਪਹਿਰ ਸਾਂਤਾ ਕਰੂਜ਼ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ
'ਜੂਨੀਅਰ ਮਹਿਮੂਦ' ਦੇ ਨਾਂ ਨਾਲ ਮਸ਼ਹੂਰ ਨਈਮ ਸਈਦ ਢਿੱਡ ਦੇ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ। ਢਿੱਡ ਦੇ ਕੈਂਸਰ ਦੀ ਚੌਥੀ ਸਟੇਜ ਚੱਲ ਰਹੀ ਸੀ, ਜਿਸ ਕਾਰਨ ਹਾਲਤ ਕਾਫ਼ੀ ਨਾਜ਼ੁਕ ਸੀ। ਬੀਤੀ ਰਾਤ ਕਰੀਬ 2 ਵਜੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਅਦਾਕਾਰ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੂੰ ਵੱਡਾ ਸਦਮਾ ਲੱਗਾ ਹੈ। ANI ਮੁਤਾਬਕ, ਜੂਨੀਅਰ ਮਹਿਮੂਦ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਇੱਕ ਦੋਸਤ ਨੇ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਸਾਂਤਾ ਕਰੂਜ਼ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਜਤਿੰਦਰ ਅਤੇ ਸਚਿਨ ਪਿਲਗਾਂਵਕਰ ਨੂੰ ਮਿਲਣ ਦੀ ਇੱਛਾ ਕੀਤੀ ਜ਼ਾਹਰ  
ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਦੋਸਤਾਂ ਜਤਿੰਦਰ ਅਤੇ ਸਚਿਨ ਪਿਲਗਾਂਵਕਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਉਸ ਦੀ ਇੱਛਾ ‘ਤੇ ਦੋਵੇਂ ਕਲਾਕਾਰ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਜੂਨੀਅਰ ਮਹਿਮੂਦ ਦੀ ਹਾਲਤ ਦੇਖ ਕੇ ਜਤਿੰਦਰ ਦੀਆਂ ਅੱਖਾਂ ਨਮ ਹੋ ਗਈਆਂ। 

4 ਦਹਾਕਿਆਂ ਤੱਕ ਹਿੰਦੀ ਸਿਨੇਮਾ 'ਚ ਬਿਖੇਰਿਆ ਅਦਾਕਾਰੀ ਦਾ ਜਾਦੂ
ਅਦਾਕਾਰ ਜੂਨੀਅਰ ਮਹਿਮੂਦ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਫ਼ਿਲਮੀ ਦੁਨੀਆ 'ਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ। ਉਨ੍ਹਾਂ ਨੇ ਰਾਜੇਸ਼ ਖੰਨਾ ਤੋਂ ਲੈ ਕੇ ਅਮਿਤਾਭ ਬੱਚਨ ਅਤੇ ਰਾਜ ਕਪੂਰ ਤੱਕ ਦੇ ਸੁਪਰਸਟਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ।

ਟਾਟਾ ਮੈਮੋਰੀਅਲ ਹਸਪਤਾਲ ਤੋਂ ਮਿਲ ਗਿਆ ਸੀ ਜਵਾਬ
ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਜੂਨੀਅਰ ਮਹਿਮੂਦ ਦੇ ਪਰਿਵਾਰ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਚੌਥੇ ਪੜਾਅ ਦੇ ਕੈਂਸਰ ਕਾਰਨ ਉਹ ਦਰਦ ਦੇ ਬਾਰੇ ਵਿੱਚ ਦੱਸਿਆ। ਮਹਿਮੂਦ ਦੇ ਬੇਟੇ ਹੁਸਨੈਨ ਨੇ ਕਿਹਾ, "ਸਾਨੂੰ 18 ਦਿਨ ਪਹਿਲਾਂ ਹੀ ਉਨ੍ਹਾਂ ਦੇ ਚੌਥੇ ਪੜਾਅ ਦੇ ਪੇਟ ਦੇ ਕੈਂਸਰ ਬਾਰੇ ਪਤਾ ਲੱਗਾ। ਅਸੀਂ ਉਨ੍ਹਾਂ ਨੂੰ ਟਾਟਾ ਮੈਮੋਰੀਅਲ ਹਸਪਤਾਲ ਲੈ ਗਏ। ਉੱਥੇ ਦੇ ਡੀਨ ਨੇ ਸਾਨੂੰ ਦੱਸਿਆ ਕਿ ਇਸ ਪੜਾਅ 'ਤੇ ਇਲਾਜ ਅਤੇ ਕੀਮੋਥੈਰੇਪੀ ਬਹੁਤ ਦਰਦਨਾਕ ਹੋਵੇਗੀ।" ਹਸਪਤਾਲ ਨੇ ਸੁਝਾਅ ਦਿੱਤਾ ਕਿ ਅਸੀਂ ਉਨ੍ਹਾਂ ਦੀ ਘਰ ਵਿਚ ਦੇਖਭਾਲ ਕਰੀਏ।

ਕਰੀਅਰ ਦੀ ਸ਼ੁਰੂਆਤ
ਜੂਨੀਅਰ ਮਹਿਮੂਦ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਨ੍ਹਾਂ ਨੇ ਚਾਰ ਦਹਾਕਿਆਂ ਦੇ ਕਰੀਅਰ 'ਚ 7 ਭਾਸ਼ਾਵਾਂ 'ਚ 250 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਰਾਜੇਸ਼ ਖੰਨਾ ਤੋਂ ਲੈ ਕੇ ਅਮਿਤਾਭ ਬੱਚਨ ਅਤੇ ਰਾਜ ਕਪੂਰ ਤੱਕ ਦੇ ਸੁਪਰਸਟਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਜੂਨੀਅਰ ਮਹਿਮੂਦ ਦੀਆਂ ਫ਼ਿਲਮਾਂ ਦੀ ਸੂਚੀ 'ਚ 'ਮੇਰਾ ਨਾਮ ਜੋਕਰ', 'ਕਾਰਵਾਂ', 'ਹਾਥੀ ਮੇਰੇ ਸਾਥੀ', 'ਮੁਹੱਬਤ ਜ਼ਿੰਦਗੀ ਹੈ', 'ਨੈਨਿਹਾਲ', 'ਹਰੇ ਰਾਮਾ ਹਰੇ ਕ੍ਰਿਸ਼ਨਾ', 'ਬਾਪ ਨੰਬਰੀ ਬੇਟਾ 10 ਨੰਬਰੀ' ਸਮੇਤ ਕਈ ਬਲਾਕਬਸਟਰ ਫ਼ਿਲਮਾਂ ਸ਼ਾਮਲ ਹਨ।

sunita

This news is Content Editor sunita