'ਫ਼ਰਾਈਡੇ ਨਾਈਟ ਪਲਾਨ' ਵੈੱਬ ਸੀਰੀਜ਼ 'ਚ ਜੂਹੀ ਚਾਵਲਾ ਦੀ ਐਂਟਰੀ, ਨਿਰਮਾਤਾਵਾਂ ਨੇ ਕੀਤਾ ਸ਼ਾਨਦਾਰ ਸਵਾਗਤ
06/08/2022 1:38:31 PM
ਬਾਲੀਵੁੱਡ ਡੈਸਕ: ਅਦਾਕਾਰਾ ਜੂਹੀ ਚਾਵਲਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਇੰਡਸਟਰੀ ’ਚ ਖੂਬ ਧੂਮ ਮਚਾਈ ਹੈ ਅਤੇ ਲੋਕਾਂ ਦੇ ਦਿਲਾਂ ’ਤੇ ਵੀ ਰਾਜ ਕੀਤਾ ਹੈ। ਫ਼ਿਲਮਾਂ ਤੋਂ ਬਾਅਦ ਹੁਣ ਅਦਾਕਾਰਾ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ। ਜੂਹੀ ਚਾਵਲਾ ‘ਫ਼ਰਾਈਡੇ ਨਾਈਟ ਪਲਾਨ’ ਸੀਰੀਜ਼ 'ਚ ਐਂਟਰੀ ਕਰ ਚੁੱਕੀ ਹੈ।
ਜੂਹੀ ਚਾਵਲਾ ਨੇ ਆਪਣੇ ਟਵਿਟਰ ਹੈਂਡਲ 'ਤੇ ‘ਫ਼ਰਾਈਡੇ ਨਾਈਟ ਪਲਾਨ’ ਵੈੱਬ ਸੀਰੀਜ਼ ’ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ਜੂਹੀ ਨੇ ਟਵਿੱਟਰ ’ਤੇ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਵੱਲੋਂ ਭੇਜੇ ਗਏ ਤੋਹਫ਼ਿਆਂ ਅਤੇ ਵੀਡੀਓ ਦੀ ਝਲਕ ਸਾਂਝੀ ਕੀਤੀ। ਵੀਡੀਓ ’ਚ ਨਿਰਮਾਤਾਵਾਂ ਵੱਲੋਂ ਭੇਜੇ ਗਏ ਤੋਹਫ਼ੇ ਅਤੇ ਸਵਾਗਤ ਕਾਰਡ ਨੂੰ ਵੀ ਦਿਖਾਇਆ ਗਿਆ ਹੈ ਜਿਸ ’ਚ ਨਿਰਮਾਤਾਵਾਂ ਜੂਹੀ ਦਾ ਵੈੱਬ ਸੀਰੀਜ਼ ਲਈ ਬਹੁਤ ਹੀ ਗਰਮਜੋਸ਼ ਨਾਲ ਸਵਾਗਤ ਕਰ ਰਹੇ ਹਨ।
“Friday Night Plan” it is 🤩
— Juhi Chawla (@iam_juhi) June 7, 2022
Thankyou @ritesh_sid &@FarOutAkhtar for such a warm welcome .. See you @excelmovies pic.twitter.com/KN7xKb1O5l
ਇਹ ਵੀ ਪੜ੍ਹੋ : ਆਰ ਨੇਤ ਨੇ ਮੂਸੇਵਾਲਾ ਨੂੰ ਨਵੇਂ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ, ਕਿਹਾ- ‘ਲੈਜੰਡ ਬੰਦਿਆਂ ਦੀ ਕੋਈ ਏਜ ਨਹੀਓਂ...’
ਜੂਹੀ ਨੂੰ ਭੇਜੇ ਇਕ ਨੋਟ ’ਚ, ਨਿਰਮਾਤਾਵਾਂ ਨੇ ਲਿਖਿਆ- ‘ਪਿਆਰੀ ਜੂਹੀ ਅਸੀਂ ਤੁਹਾਨੂੰ ਸ਼ੁੱਕਰਵਾਰ ਨਾਈਟ ਪਲਾਨ ਟੀਮ ’ਚ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਤੁਹਾਡੇ ਨਾਲ ਇਸ ਸ਼ਾਨਦਾਰ ਯਾਤਰਾ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਉਤਸੁਕ ਹਾਂ।’
ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਕੇ ਜੂਹੀ ਚਾਵਲਾ ਨੇ ਫ਼ਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦਾ ਧੰਨਵਾਦ ਕਰਦੇ ਲਿਖਿਆ ਕਿ ਇਸ ਗਰਮਜੋਸ਼ ਨਾਲ ਸਵਾਗਤ ਦੇ ਲਈ ਰਿਤੇਸ਼ ਅਤੇ ਫ਼ਰਹਾਨ ਅਖ਼ਤਰ ਤੁਹਾਡਾ ਧੰਨਵਾਦ ਕਰਦੀ ਹਾਂ। ਜਲਦੀ ਮਿਲਦੇ ਹਾਂ ਅਕਸੈਲ ਮੂਵੀ ’ਤੇ।
ਇਹ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’
ਤੁਹਾਨੂੰ ਦੱਸ ਦੇਈਏ ਕਿ ਜੂਹੀ ਚਾਵਲਾ ਵੈੱਬ ਸੀਰੀਜ਼ ਫ਼ਰਾਈਡੇ ਨਾਈਟ ਪਲਾਨ ‘ਚ ਫ਼ਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਨਾਲ ਕੰਮ ਕਰਦੀ ਨਜ਼ਰ ਆਵੇਗੀ।