ਜੂਹੀ ਚਾਲਵਾ ਨੇ ਅਾਪਣੇ ਫਾਰਮ ਹਾਊਸ ''ਚ ਖੋਲ੍ਹਿਅਾ ਅਾਪਣਾ ਨਵਾਂ ਦਫ਼ਤਰ, ਜਾਣੋ ਅੱਗੇ ਦੀ ਪਲੈਨਿੰਗ

05/06/2021 10:05:46 AM

ਮੁੰਬਈ: ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਆਪਣੇ ਦਫ਼ਤਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਜੂਹੀ ਚਾਵਲਾ ਦੇ ਇਸ ਦਫ਼ਤਰ ਨੂੰ ਵੇਖ ਉਨ੍ਹਾਂ ਦੇ ਪ੍ਰਸ਼ੰਸਕ ਉਸ ਦੀ ਤਾਰੀਫ਼ ਕਰ ਰਹੇ ਹਨ। ਜੂਹੀ ਚਾਵਲਾ ਦਾ ਇਹ ਦਫ਼ਤਰ ਖੁੱਲੇ 'ਚ ਹੈ। ਉਹ ਆਪਣੀ ਟੀਮ ਅਤੇ ਸਟਾਫ ਮੈਂਬਰਾਂ ਨਾਲ ਖੁੱਲੇ ਅਸਮਾਨ ਹੇਠ ਇੱਕ ਰੁੱਖ ਦੀ ਛਾਂ ਹੇਠਾਂ ਗੱਲ ਕਰ ਰਹੀ ਹੈ।
ਜੂਹੀ ਨੇ ਇਸ ਨਵੇਂ ਦਫ਼ਤਰ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿਚ ਉਹ ਅੰਬ ਦੇ ਬਗੀਚੇ ਵਿਚ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਸਾਹਮਣੇ ਇੱਕ ਲੈਪਟੋਪ ਪਿਆ ਹੈ ਜਿਸ 'ਤੇ ਉਹ ਕੰਮ ਕਰ ਰਹੀ ਹੈ ਅਤੇ ਤਸਵੀਰ ਲਈ ਮੁਸਕਰਾਉਂਦੀ ਹੋਈ ਪੋਜ਼ ਦੇ ਰਹੀ ਹੈ। ਉਨ੍ਹਾਂ ਦੇ ਮੇਜ਼ ਦੇ ਸਾਹਮਣੇ ਬਹੁਤ ਸਾਰੇ ਅੰਬ ਇਕੱਠੇ ਕਰ ਕੇ ਰੱਖੇ ਗਏ ਹਨ।

 
 
 
 
View this post on Instagram
 
 
 
 
 
 
 
 
 
 
 

A post shared by Juhi Chawla (@iamjuhichawla)


ਦੂਜੀ ਤਸਵੀਰ ਵਿੱਚ ਜੂਹੀ ਚਾਵਲਾ ਦਰਖ਼ਤਾਂ ਹੇਠਾਂ ਕੁਰਸੀ 'ਤੇ ਬੈਠੀ ਹੈ ਅਤੇ ਆਪਣੀ ਟੀਮ ਅਤੇ ਸਟਾਫ ਦੇ ਮੈਂਬਰਾਂ ਨਾਲ ਗੱਲਬਾਤ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜੂਹੀ ਚਾਵਲਾ ਨੇ ਦੱਸਿਆ ਕਿ ਉਸ ਨੇ ਵਾਡਾ ਫਾਰਮ ਵਿੱਚ ਆਪਣਾ ਨਵਾਂ ਦਫ਼ਤਰ ਖੋਲ੍ਹਿਆ ਹੈ। ਜਿਸ ਵਿਚ ਏ.ਸੀ. ਅਤੇ ਆਕਸੀਜਨ ਹੈ। ਇਸ ਤੋਂ ਇਲਾਵਾ ਅਸੀਂ ਇਸ ਦਫ਼ਤਰ ਨੂੰ ਵਧਾਉਣ 'ਤੇ ਵਿਚਾਰ ਕਰ ਰਹੇ ਹਾਂ।
ਜੂਹੀ ਦੀ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰ ਰਹੇ ਹਨ। ਬਹੁਤ ਸਾਰੇ ਪ੍ਰਸ਼ੰਸਕ ਪਿਆਰ ਨਾਲ ਭਰੇ ਇਮੋਜੀ ਭੇਜ ਕੁਮੈਂਟ ਕਰ ਰਹੇ ਹਨ। ਦੱਸ ਦਈਏ ਕਿ ਜੂਹੀ ਚਾਵਲਾ ਕਾਫ਼ੀ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ ਪਰ ਜੂਹੀ ਚਾਵਲਾ ਸਟਾਰ ਪਾਰਟੀਆਂ ਅਤੇ ਈਵੈਂਟਸ ਵਿਚ ਖ਼ੂਬਸੂਰਤ ਸਟਾਈਲ ਵਿਚ ਦਿਖਾਈ ਦਿੰਦੀ ਹੈ।

Aarti dhillon

This news is Content Editor Aarti dhillon