ਜੌਨ ਅਬ੍ਰਾਹਮ ਨੇ ਖੋਹਿਆ ਬਾਈਕ ਸਵਾਰ ਦਾ ਮੋਬਾਇਲ, ਵਾਇਰਲ ਵੀਡੀਓ ’ਚ ਦੇਖੋ ਕੀ ਕਿਹਾ

11/20/2021 10:45:15 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਫਿੱਟ ਸਟਾਰ ਮੰਨੇ ਜਾਣ ਵਾਲੇ ਅਦਾਕਾਰ ਜੌਨ ਅਬ੍ਰਾਹਮ ਹਮੇਸ਼ਾ ਹੀ ਪ੍ਰਸ਼ੰਸਕਾਂ ਵਿਚਾਲੇ ਚਰਚਾ ’ਚ ਰਹਿੰਦੇ ਹਨ। ਇਸ ’ਚ ਜੌਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਜੌਨ ਅਚਾਨਕ ਹੀ ਆਪਣੇ ਇਕ ਪ੍ਰਸ਼ੰਸਕ ਦਾ ਮੋਬਾਇਲ ਖੋਹ ਲੈਂਦੇ ਹਨ ਤੇ ਉਸ ਨੂੰ ਲੈ ਕੇ ਅੱਗੇ ਚਲੇ ਜਾਂਦੇ ਹਨ। ਇਸ ਤੋਂ ਬਾਅਦ ਜੋ ਹੋਇਆ, ਉਹ ਤੁਹਾਨੂੰ ਹੈਰਾਨ ਕਰ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : ਡਰੱਗਸ ਮਾਮਲਾ : ਐੱਨ. ਸੀ. ਬੀ. ਸਾਹਮਣੇ ਮੁੜ ਪੇਸ਼ ਹੋਏ ਆਰੀਅਨ ਖ਼ਾਨ

ਜੌਨ ਦੀ ਵਾਇਰਲ ਹੋ ਰਹੀ ਇਸ ਵੀਡੀਓ ’ਚ ਤੁਸੀ ਵੇਖ ਸਕਦੇ ਹੋ ਕਿ ਦੋ ਲੜਕੇ ਸਕੂਟਰੀ ’ਤੇ ਬੈਠੇ ਨਜ਼ਰ ਆ ਰਹੇ ਹਨ, ਉਥੇ ਹੀ ਇਕ ਮੁੰਡਾ ਮੋਬਾਇਲ ਦੇ ਫਰੰਟ ਕੈਮਰੇ ਨਾਲ ਜੌਨ ਦੀ ਵੀਡੀਓ ਬਣਾ ਰਿਹਾ ਹੁੰਦਾ ਹੈ, ਉਦੋਂ ਜੌਨ ਉਸ ਦੇ ਕੋਲੋਂ ਲੰਘਦੇ ਹੋਏ ਉਸ ਦਾ ਮੋਬਾਇਲ ਖੋਹ ਲੈਂਦੇ ਹਨ।

ਜੌਨ ਦੀ ਇਸ ਹਰਕਤ ’ਤੇ ਪਹਿਲਾਂ ਤਾਂ ਉਹ ਮੁੰਡੇ ਕਾਫ਼ੀ ਹੈਰਾਨ ਹੋ ਜਾਂਦੇ ਹਨ, ਫਿਰ ਜਦੋਂ ਜੌਨ ਨੇ ਉਨ੍ਹਾਂ ਦੇ ਮੋਬਾਇਲ ’ਤੇ ਬਣ ਰਹੀ ਵੀਡੀਓ ’ਚ ਇਕ ਛੋਟਾ ਜਿਹਾ ਮੈਸੇਜ ਰਿਕਾਰਡ ਕੀਤਾ ਤਾਂ ਉਹ ਖ਼ੁਸ਼ ਹੋ ਜਾਂਦੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Suresh SatyamevaJayate2 (@thejohnabraham_suresh)

ਜੌਨ ਕਹਿੰਦੇ ਹਨ, ‘ਨਮਸਤੇ, ਤੁਸੀਂ ਲੋਕ ਠੀਕ ਹੋ? ਇਹ ਮੇਰਾ ਦੋਸਤ ਹੈ।’ ਇਸ ਤੋਂ ਬਾਅਦ ਉਨ੍ਹਾਂ ਨੇ ਉਹ ਮੋਬਾਇਲ ਪ੍ਰਸ਼ੰਸਕ ਨੂੰ ਵਾਪਸ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜੌਨ ਦੀ ਇਹ ਵੀਡੀਓ ਇੰਟਰਨੈੱਟ ’ਤੇ ਆਉਂਦਿਆਂ ਹੀ ਵਾਇਰਲ ਹੋ ਗਈ। ਇਸ ’ਤੇ ਕੁਮੈਂਟ ਕਰਕੇ ਲਗਾਤਾਰ ਪ੍ਰਸ਼ੰਸਕ ਜੌਨ ਦੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh