ਜੀ ਖ਼ਾਨ ਨੇ ਆਪਣੇ ਪਿਤਾ ਨੂੰ ਗਿਫ਼ਟ ਕੀਤਾ ਮੋਟਰਸਾਈਕਲ, ਪ੍ਰਸ਼ੰਸਕ ਦੇ ਰਹੇ ਹਨ ਮੁਬਾਰਕਾਂ

06/04/2021 3:38:02 PM

ਚੰਡੀਗੜ੍ਹ (ਬਿਊਰੋ)- ਹਰ ਬੱਚੇ ਦਾ ਆਪਣੇ ਮਾਪਿਆਂ ਦੇ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਜਦੋਂ ਬੱਚਾ ਵੱਡੇ ਹੋ ਕੇ ਕਮਾਉਣ ਲੱਗਦਾ ਹੈ ਤਾਂ ਉਸ ਦਾ ਮਨ ਹੁੰਦਾ ਹੈ ਕਿ ਹਰ ਖੁਸ਼ੀ ਆਪਣੇ ਮਾਪਿਆਂ ਨੂੰ ਦੇਵੇ। ਅਜਿਹਾ ਹੈ ਗਾਇਕ ਨੇ ਜੀ ਖ਼ਾਨ ਜਿਨ੍ਹਾਂ ਨੇ ਬਹੁਤ ਮਸ਼ਕਿਲ ਸਮਾਂ ਕੱਢ ਕੇ ਹੁਣ ਉਹ ਆਪਣੇ ਮਾਪਿਆਂ ਦੀ ਹਰ ਖੁਸ਼ੀ ਪੂਰੀ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਪਿਤਾ ਖ਼ਾਸ ਤੋਹਫਾ ਦਿੱਤਾ ਹੈ।


ਉਨ੍ਹਾਂ ਨੇ ਆਪਣੇ ਪਿਤਾ ਨੂੰ ਮੋਟਰਸਾਇਕਲ ਤੋਹਫੇ ‘ਚ ਦਿੱਤਾ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਾਪੂ ਨੂੰ ਗਿਫਟ ਲੈ ਕੇ ਦਿੱਤਾ ਲਵ ਯੂ ਬਾਪੂ’। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੀ ਖ਼ਾਨ ਨੂੰ ਮੁਬਾਰਕਾਂ ਦੇ ਰਹੇ ਹਨ।
ਜੇ ਗੱਲ ਕਰੀਏ ਜੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ ਪਿਆਰ ਨੀ ਕਰਦਾ’ ਨੇ ਨਾਲ ਵਾਹ ਵਾਹੀ ਖੱਟ ਰਹੇ ਹਨ। ਗਾਇਕ ਜੀ ਖ਼ਾਨ ਜਿਸ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ ‘ਚ ਮਨਵਾਇਆ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਸੋਸ਼ਲ ਮੀਡੀਆ ਉੱਤੇ ਜੀ ਖ਼ਾਨ ਦੀ ਚੰਗੀ ਫੈਨ ਫੋਲੋਵਿੰਗ ਹੈ।

Aarti dhillon

This news is Content Editor Aarti dhillon