ਬਿੱਗ ਬੀ ਦੀ ਫ਼ਿਲਮ ‘ਝੁੰਡ’ ਨੇ ਦੋ ਦਿਨਾਂ ’ਚ ਕੀਤੀ ਸ਼ਾਨਦਾਰ ਕਮਾਈ

03/07/2022 2:54:12 PM

ਮੁੰਬਈ (ਬਿਊਰੋ)– 4 ਮਾਰਚ ਨੂੰ ਅਮਿਤਾਭ ਬੱਚਨ ਦੀ ਫ਼ਿਲਮ ‘ਝੁੰਡ’ ਰਿਲੀਜ਼ ਹੋ ਗਈ ਹੈ। ਉਮੀਦਾਂ ’ਤੇ ਖਰੀ ਉਤਰੀ ਇਸ ਫ਼ਿਲਮ ਨੇ ਸ਼ੁੱਕਰਵਾਰ ਨੂੰ ਬਾਕਸ ਆਫਿਸ ’ਤੇ ਸ਼ਾਨਦਾਰ ਕਮਾਈ ਕੀਤੀ। ਅਸਲੀਅਤ ਨੂੰ ਦਰਸਾਉਣ ਵਾਲੀ ਇਹ ਫ਼ਿਲਮਾਂ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਤੇ ਸ਼ਾਇਦ ਇਹੀ ਕਾਰਨ ਹੈ ਕਿ ਫ਼ਿਲਮ ਨੇ ਪਹਿਲੇ ਹੀ ਦਿਨ ਲਗਭਗ ਢੇਡ ਤੋਂ ਦੋ ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ।

ਫ਼ਿਲਮ ’ਚ ਅਮਿਤਾਭ ਬੱਚਨ ਦਾ ਰੋਲ ਲੋਕਾਂ ਨੂੰ ਕਾਫੀ ਪੰਸਦ ਆ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਮਿਤਾਭ ਬੱਚਨ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਇਕ ਵਾਰ ਮੁੜ ਦਿੱਤ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਉਥੇ ਗੱਲ ਕਰੀਏ ਦੂਜੇ ਦਿਨ ਯਾਨੀ ਸ਼ਨੀਵਾਰ ਦੀ ਤਾਂ ਵੀਕੈਂਡ ’ਤੇ ਫ਼ਿਲਮ ਕਮਾਈ ਦੇ ਮਾਮਲੇ ’ਚ ਤੇਜ਼ੀ ਫੜਦੀ ਨਜ਼ਰ ਆ ਰਹੀ ਹੈ। ਜੀ ਹਾਂ, ਦੂਜੇ ਦਿਨ ਫ਼ਿਲਮ ਦੀ ਕਮਾਈ ਲਗਭਗ 5 ਕਰੋੜ ਰੁਪਏ ਰਹੀ। ਕੁਲ ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਹੁਣ ਤਕ ਲਗਭਗ 6 ਤੋਂ 7 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਚੁੱਕੀ ਹੈ।

ਫ਼ਿਲਮ ’ਚ ਅਮਿਤਾਭ ਬੱਚਨ ਨੇ ਸਪੋਰਟਸ ਕੋਚ ਵਿਜੇ ਬੋਰਾੜੇ ਦੇ ਰੂਪ ’ਚ ਆਪਣੀ ਇਕ ਵੱਖਰੀ ਛਾਪ ਛੱਡੀ ਹੈ। ਫ਼ਿਲਮ ਵਿਜੇ ਬਰਸੇ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ, ਜੋ ‘ਸਲੱਮ ਸੌਕਰ’ ਐੱਨ. ਜੀ. ਓ. ਦੇ ਸੰਸਥਾਪਕ ਹਨ। ਵਿਜੇ ਬਰਸੇ ਨੇ ਆਪਣੇ ਇਸ ਐੱਨ. ਜੀ. ਓ. ਰਾਹੀਂ ਝੁੱਗੀ-ਝੌਪੜੀ ਦੇ ਬੱਚਿਆਂ ਵਿਚਾਲੇ ਫੁੱਟਬਾਲ ਨੂੰ ਪ੍ਰਸਿੱਧ ਕੀਤਾ ਤੇ ਇਸ ਨੂੰ ਖੇਡਣ ਦੀ ਹਿੰਮਤ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵੀ ਸੰਵਾਰੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh