ਐਮੀ ਵਿਰਕ ਦੀ ਆਵਾਜ਼ ’ਚ ‘ਸ਼ੇਰ ਬੱਗਾ’ ਦਾ ਨਵਾਂ ਗੀਤ ‘ਝਾਂਜਰਾਂ’ ਰਿਲੀਜ਼ (ਵੀਡੀਓ)

06/20/2022 10:48:35 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੇਰ ਬੱਗਾ’ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਗੀਤ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਬੀਤੇ ਦਿਨੀਂ ਫ਼ਿਲਮ ਦਾ ਨਵਾਂ ਗੀਤ ‘ਝਾਂਜਰਾਂ’ ਰਿਲੀਜ਼ ਹੋਇਆ ਹੈ।

‘ਝਾਂਜਰਾਂ’ ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ, ਜੋ ਫ਼ਿਲਮ ’ਚ ਸੋਨਮ ਬਾਜਵਾ ਨਾਲ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਐਵੀ ਸਰਾ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ

‘ਝਾਂਜਰਾਂ’ ਇਕ ਕਲੱਬ ਸੌਂਗ ਹੈ, ਜਿਸ ’ਤੇ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਝੂਮਦੇ ਦੇਖਿਆ ਜਾ ਸਕਦਾ ਹੈ। ਫ਼ਿਲਮ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ’ਚ ਵੀ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਫ਼ਿਲਮ ਦੇ ਇਸ ਤੋਂ ਪਹਿਲਾਂ ‘ਰਾਜਾ ਜੱਟ’, ‘ਰੱਬ’ ਤੇ ‘ਮੁਸਾਫਿਰਾ’ ਵਰਗੇ ਗੀਤ ਰਿਲੀਜ਼ ਹੋ ਚੁੱਕੇ ਹਨ।

ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਸ ’ਚ ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਟਕੀ, ਬਨਿੰਦਰ ਬੰਨੀ, ਰੂਪ ਖਟਕੜ, ਜਸਨੀਤ ਕੌਰ ਤੇ ਗੁਰਦਿਆਲ ਸਿੰਘ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਨੇ ਪ੍ਰੋਡਿਊਸ ਕੀਤਾ ਹੈ। ਭਾਰਤ ’ਚ ਫ਼ਿਲਮ ਨੂੰ ਥਿੰਦ ਮੋਸ਼ਨ ਫ਼ਿਲਮਜ਼ ਤੇ ਵਿਦੇਸ਼ਾਂ ’ਚ ਇਸ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh