ਖੂਬ ਪਸੰਦ ਆ ਰਿਹੈ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਗੀਤ ‘ਜੀਨ’, 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ (ਵੀਡੀਓ)

10/21/2021 11:46:53 AM

ਚੰਡੀਗੜ੍ਹ (ਬਿਊਰੋ)– ਆਗਾਮੀ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਪਹਿਲਾ ਗੀਤ ‘ਜੀਨ’ ਰਿਲੀਜ਼ ਹੋ ਗਿਆ ਹੈ। ‘ਜੀਨ’ ਇਕ ਡਿਊਟ ਗੀਤ ਹੈ, ਜਿਸ ਨੂੰ ਗਿੱਪੀ ਗਰੇਵਾਲ ਤੇ ਅਫਸਾਨਾ ਖ਼ਾਨ ਨੇ ਗਾਇਆ ਹੈ। ਯੂਟਿਊਬ ’ਤੇ ਇਸ ਗੀਤ ਦੇ ਧੁੰਮਾਂ ਪਾ ਦਿੱਤੀਆਂ ਹਨ। 2 ਦਿਨਾਂ ’ਚ ਇਸ ਗੀਤ ਨੂੰ 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : 17 ਦਿਨਾਂ ਬਾਅਦ ਸਿਰਫ 15 ਮਿੰਟਾਂ ਲਈ ਪੁੱਤਰ ਆਰੀਅਨ ਖ਼ਾਨ ਨੂੰ ਮਿਲੇ ਸ਼ਾਹਰੁਖ ਖ਼ਾਨ

ਗੀਤ ’ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੋਗਾਣਾ ਜੋੜੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਕਾਫੀ ਜਚ ਰਹੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।

ਯੂਟਿਊਬ ’ਤੇ ਇਹ ਗੀਤ ਹੰਬਲ ਮਿਊਜ਼ਿਕ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ। ਗੀਤ ਦੀ ਕੋਰੀਓਗ੍ਰਾਫੀ ਅਰਵਿੰਦ ਠਾਕੁਰ ਨੇ ਕੀਤੀ ਹੈ ਤੇ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।

ਉਥੇ ਫ਼ਿਲਮ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੁਪੀ, ਸ਼ਿਵਮ ਸ਼ਰਮਾ, ਹਨੀ ਮੱਟੂ ਤੇ ਪਰਵੀਨ ਆਵਾਰਾ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਸੰਨੀ ਰਾਜ, ਡਾ. ਪ੍ਰਭਜੋਤ ਐੱਸ. ਸਿੱਧੂ (ਸਿਆਟਲ, ਯੂ. ਐੱਸ. ਏ.) ਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਫ਼ਿਲਮ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਓਮਜੀ ਸਟਾਰ ਸਟੂਡੀਓਜ਼ ਹਨ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh