ਭਾਰਤ ਬੰਦ ਦੇ ਸਮਰਥਨ ’ਚ ਬੋਲੇ ਜੈਜ਼ੀ ਬੀ, ਲਾਈਵ ’ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਵੀ ਕੀਤਾ ਜ਼ਿਕਰ

03/26/2021 1:33:49 PM

ਚੰਡੀਗੜ੍ਹ (ਬਿਊਰੋ)– ਲੰਮੇ ਸਮੇਂ ਤੋਂ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਕਿਸਾਨ ਯੂਨੀਅਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਸਮਰਥਨ ’ਚ ਪੰਜਾਬੀ ਗਾਇਕ ਜੈਜ਼ੀ ਬੀ ਲਾਈਵ ਹੋਏ ਤੇ ਉਨ੍ਹਾਂ ਨੇ ਭਾਰਤ ਬੰਦ ਨੂੰ ਲੈ ਕੇ ਕੁਝ ਗੱਲਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

ਜੈਜ਼ੀ ਬੀ ਨੇ ਵੀਡੀਓ ਦੀ ਸ਼ੁਰੀਆਤ ’ਚ ਕਿਹਾ, ‘ਅਜੇ ਵੀ ਲੋਕਾਂ ’ਚ ਇਕ-ਦੂਜੇ ਲਈ ਨਫਰਤ ਦੇਖਣ ਨੂੰ ਮਿਲ ਰਹੀ ਹੈ। ਅਸੀਂ ਨਫਰਤ ਨਹੀਂ ਏਕਾ ਰੱਖਣਾ ਹੈ। ਕਿਸੇ ਨਾਲ ਲੜਾਈ ਨਹੀਂ ਕਰਨੀ, ਜੇ ਕਿਸੇ ਨੂੰ ਸਮਝ ਨਹੀਂ ਲੱਗਦੀ ਤਾਂ ਉਸ ਨੂੰ ਪਿਆਰ ਨਾਲ ਸਮਝਾਉਣਾ ਹੈ। ਸਾਰੀ ਦੁਨੀਆ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਹਨ। ਸੰਘਰਸ਼ ਨੂੰ ਚਲਦਿਆਂ 4-5 ਮਹੀਨੇ ਹੋ ਚੁੱਕੇ ਹਨ। ਅਸੀਂ ਆਪਸੀ ਰੰਜਿਸ਼ ਨਹੀਂ ਰੱਖਣੀ।’

 
 
 
 
 
View this post on Instagram
 
 
 
 
 
 
 
 
 
 
 

A post shared by Jazzy B (@jazzyb)

ਲਾਈਵ ਦੌਰਾਨ ਜੈਜ਼ੀ ਬੀ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਤੇ ਕਿਹਾ, ‘ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਸਿਆਣੇ ਹੋ, ਕਿਰਪਾ ਕਰਕੇ ਏਕਾ ਜ਼ਰੂਰ ਰੱਖੋ। ਜਿਸ ਕਿਸੇ ਨੇ ਵੀ ਕਿਸਾਨ ਅੰਦੋਲਨ ’ਚ ਯੋਗਦਾਨ ਪਾਇਆ ਹੈ, ਉਸ ਨੂੰ ਗਲਤ ਨਹੀਂ ਬੋਲਣਾ, ਫਿਰ ਭਾਵੇਂ ਉਹ ਦੀਪ ਸਿੱਧੂ ਹੋਵੇ ਜਾਂ ਲੱਖਾ ਸਿਧਾਣਾ। ਕਿਰਪਾ ਕਰਕੇ ਤੁਸੀਂ ਜੇਲ੍ਹਾਂ ’ਚ ਬੰਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਛੁਡਾਉਣ ਲਈ ਵੀ ਕੋਸ਼ਿਸ਼ ਕਰੋ।’

ਜੈਜ਼ੀ ਬੀ ਨੇ ਅਖੀਰ ’ਚ ਕਿਹਾ, ‘ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣ ਗਿਆ ਹੈ। ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਬਹੁਤ ਹੋਈਆਂ ਤੇ ਅੱਗੇ ਵੀ ਇਹ ਚੱਲਦੀਆਂ ਰਹਿਣੀਆਂ ਹਨ। ਕਿਸੇ ਖ਼ਿਲਾਫ਼ ਕੋਈ ਵੀਡੀਓ ਨਾ ਪਾਇਆ ਕਰੋ ਤੇ ਕਿਸੇ ਨੂੰ ਗਲਤ ਵੀ ਨਹੀਂ ਬੋਲਣਾ। ਕੋਈ ਕੁਝ ਵੀ ਕੰਮ ਕਰਦਾ ਹੋਵੇ, ਖਾਣਾ ਤਾਂ ਅਸੀਂ ਸਾਰਿਆਂ ਨੇ ਹੀ ਹੈ। ਭਾਵੇਂ ਉਹ ਵਕੀਲ ਹੋਵੇ ਜਾਂ ਬਿਜ਼ਨੈੱਸਮੈਨ। ਅੱਜ ਜੇ ਤੁਸੀਂ ਸਮਰਥਨ ਨਹੀਂ ਕਰੋਗੇ ਤਾਂ ਕੱਲ ਨੂੰ ਤੁਸੀਂ ਹੀ ਕਹਿਣਾ ਕਿ ਜੋ ਚੀਜ਼ 100 ਰੁਪਏ ’ਚ ਮਿਲਦੀ ਸੀ, ਉਹ 200 ਰੁਪਏ ’ਚ ਮਿਲ ਰਹੀ ਹੈ, ਕਾਸ਼ ਉਸ ਵੇਲੇ ਸਮਰਥਨ ਕਰ ਲਿਆ ਹੁੰਦਾ।’

ਨੋਟ– ਜੈਜ਼ੀ ਬੀ ਦੀ ਲਾਈਵ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh