ਜਾਵੇਦ ਅਖਤਰ ਨੇ ਕੰਗਨਾ ਰਣੌਤ ਨਾਲ ਹੋ ਰਹੇ ਵਿਵਾਦ ’ਤੇ ਕੋਰਟ ਨੂੰ ਦੱਸੀ ਉਸ ਰਾਤ ਦੀ ਕਹਾਣੀ, ਜਾਣੋ ਪੂਰਾ ਮਾਮਲਾ

06/14/2023 5:17:27 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਵਿਵਾਦਿਤ ਕੁਈਨ ਕੰਗਨਾ ਰਣੌਤ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਈ ਹੈ। ਇੰਡਸਟਰੀ ’ਚ ਹਰ ਰੋਜ਼ ਕਿਸੇ ਨਾ ਕਿਸੇ ਨਾਲ ਅਦਾਕਾਰਾ ਭਿੜ ਜਾਂਦੀ ਹੈ। ਕੰਗਨਾ ਰਣੌਤ ਨੇ ਕੁਝ ਸਾਲ ਪਹਿਲਾਂ ਜਾਵੇਦ ਅਖਤਰ ’ਤੇ ਕਈ ਗੰਭੀਰ ਦੋਸ਼ ਲਗਾਏ ਸਨ। ਜਿਸ ’ਤੇ ਜਾਵੇਦ ਅਖਤਰ ਨੇ ਆਪਣੀ ਚੁੱਪੀ ਤੋੜਦਿਆਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਬਾਲੀਵੁੱਡ ਦੇ ਦਿੱਗਜ ਗੀਤਕਾਰ ਜਾਵੇਦ ਅਖਤਰ ਨੇ ਸੋਮਵਾਰ ਨੂੰ ਮੁੰਬਈ ਦੀ ਅਦਾਲਤ ’ਚ ਕੰਗਨਾ ਰਣੌਤ ਵਲੋਂ ਲਗਾਏ ਗਏ ਦੋਸ਼ਾਂ ’ਤੇ ਅਦਾਲਤ ਨਾਲ ਗੱਲ ਕੀਤੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜਾਵੇਦ ਨੇ ਅਦਾਲਤ ਨੂੰ ਕਿਹਾ ਕਿ ਸਾਲ 2020 ’ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਜੋ ਵੀ ਮੈਨੂੰ ਕਿਹਾ, ਉਹ ਝੂਠ ਹੈ। ਇਸ ’ਚ ਬਿਲਕੁਲ ਵੀ ਸੱਚਾਈ ਨਹੀਂ ਹੈ।

ਜਾਵੇਦ ਅਖਤਰ ਸੋਮਵਾਰ ਨੂੰ ਮੁੰਬਈ ਦੇ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਹੋਏ। ਜਿਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਕੰਗਨਾ ਰਣੌਤ ਨੇ ਇਕ ਇੰਟਰਵਿਊ ’ਚ ਉਸ ਦੇ ਖ਼ਿਲਾਫ਼ ਕੁਝ ਗਲਤ ਬਿਆਨ ਦਿੱਤੇ ਹਨ, ਜਿਸ ਨਾਲ ਉਸ ਦੇ ਆਤਮ ਸਨਮਾਨ ਨੂੰ ਠੇਸ ਪਹੁੰਚੀ ਹੈ। ਜਾਵੇਦ ਅਖਤਰ ਨੇ ਕਿਹਾ ਕਿ ਕੰਗਨਾ ਨੇ ਇੰਟਰਵਿਊ ਦੌਰਾਨ ਜੋ ਵੀ ਕਿਹਾ, ਉਹ ਝੂਠ ਹੈ, ਜਿਸ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਗੱਲਾਂ ਨੂੰ ਗਲਤ ਦੱਸਿਆ ਗਿਆ ਹੈ, ਜਦਕਿ ਸੱਚਾਈ ਕੁਝ ਹੋਰ ਸੀ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਸਾਲ 2020 ’ਚ ਸੁਸ਼ਾਂਤ ਸਿੰਘ ਰਾਜਪੂਤ ਨੇ ਜਦੋਂ ਖ਼ੁਦਕੁਸ਼ੀ ਕਰ ਲਈ ਸੀ, ਉਦੋਂ ਇਸ ਸਬੰਧੀ ਕੰਗਨਾ ਰਣੌਤ ਨੇ ਇੰਡਸਟਰੀ ਬਾਰੇ ਖ਼ੁਲਾਸਾ ਕਰਦਿਆਂ ਇਕ ਇੰਟਰਵਿਊ ’ਚ ਕਿਹਾ ਸੀ, ‘‘ਇਕ ਵਾਰ ਜਾਵੇਦ ਅਖਤਰ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਦੱਸਿਆ ਕਿ ਰਾਕੇਸ਼ ਰੌਸ਼ਨ ਤੇ ਉਨ੍ਹਾਂ ਦਾ ਪਰਿਵਾਰ ਬਹੁਤ ਵੱਡੇ ਲੋਕ ਹਨ। ਜੇਕਰ ਤੁਸੀਂ ਉਸ ਤੋਂ ਮੁਆਫ਼ੀ ਨਹੀਂ ਮੰਗਦੇ ਤਾਂ ਤੁਸੀਂ ਜੇਲ੍ਹ ਜਾਓਗੇ। ਇੰਨਾ ਹੀ ਨਹੀਂ, ਕੰਗਨਾ ਨੇ ਜਾਵੇਦ ’ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਵੀ ਇਲਜ਼ਾਮ ਲਗਾਇਆ ਸੀ।’’

ਪਿਛਲੇ ਮਹੀਨੇ ਜਾਵੇਦ ਅਖਤਰ ਨੇ ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਬਿਆਨ ’ਚ ਕਿਹਾ ਸੀ, ‘‘ਮੇਰੇ ’ਤੇ ਲੱਗੇ ਸਾਰੇ ਦੋਸ਼ ਝੂਠੇ ਹਨ ਕਿਉਂਕਿ ਮੈਂ ਲਖਨਊ ਤੋਂ ਹਾਂ, ਜਿਥੇ ਲੋਕਾਂ ਨਾਲ ‘ਤੂੰ’ ਨਹੀਂ ‘ਆਪ’ ਕਹਿ ਕੇ ਗੱਲ ਕੀਤੀ ਜਾਂਦੀ ਹੈ। ਭਾਵੇਂ ਕੋਈ ਤੁਹਾਡੇ ਤੋਂ ਛੋਟਾ ਹੀ ਕਿਉਂ ਨਾ ਹੋਵੇ, ਅਜਿਹੇ ’ਚ ਮੇਰੇ ’ਤੇ ਲੱਗੇ ਦੋਸ਼ਾਂ ਨੂੰ ਸੁਣ ਕੇ ਮੈਂ ਕਾਫੀ ਹੈਰਾਨ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh