ਗਾਇਕਾ ਜਸਵਿੰਦਰ ਬਰਾੜ ਨੇ ਸਾਂਝੀ ਕੀਤੀ ਵੀਡੀਓ, ਕਿਹਾ ''ਜੱਟ ਨੂੰ ਜ਼ਮੀਨ ਜਾਨੋਂ ਪਿਆਰੀ ਹੈ''

03/17/2021 4:45:44 PM

ਚੰਡੀਗੜ੍ਹ (ਬਿਊਰੋ) : ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਗਾਇਕਾ ਜਸਵਿੰਦਰ ਬਰਾੜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਜਸਵਿੰਦਰ ਬਰਾੜ ਆਖ ਰਹੀ ਹੈ ਕਿ 'ਜੱਟ ਨੂੰ ਜ਼ਮੀਨ ਜਾਨ ਤੋਂ ਪਿਆਰੀ ਹੁੰਦੀ। ਇਸ ਦੇ ਨਾਲ ਹੀ ਉਹ ਆਖ ਰਹੀ ਹੈ ਕਿ ਮਰਦ ਕਿਸੇ ਵੀ ਬੇਗਾਨੇ ਦੀ ਨਜ਼ਰ ਔਰਤ (ਮਹਿਲਾ) ਅਤੇ ਜ਼ਮੀਨ 'ਤੇ ਬਰਦਾਸ਼ਤ ਨਹੀਂ ਕਰਦਾ। ਨੇੜੇ ਆਉਣਾ ਤਾਂ ਦੂਰ ਦੀ ਗੱਲ ਕਿਸੇ ਬੇਗਾਨੇ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੰਦਾ।' ਜਸਵਿੰਦਰ ਬਰਾੜ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਵੱਲੋਂ ਖੂਬ ਕੁਮੈਂਟਸ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਕਿਸਾਨਾਂ ਦੀਆਂ ਮੰਗਾਂ ਵੱਲ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ।

 
 
 
 
 
View this post on Instagram
 
 
 
 
 
 
 
 
 
 
 

A post shared by Jaswinder Brar (@jaswinderbrarofficial)

ਦੱਸਣਯੋਗ ਹੈ ਕਿ ਗਾਇਕਾ ਜਸਵਿੰਦਰ ਬਰਾੜ ਉਹ ਨਾਂ ਹੈ, ਜਿਸ ਨੇ ਪੰਜਾਬੀ ਸੰਗੀਤ ਜਗਤ 'ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਆਪਣੇ ਗੀਤਾਂ ਦੇ ਸਦਕਾ ਲੰਮੇ ਸਮੇਂ ਤੋਂ ਸੰਗੀਤ ਜਗਤ 'ਚ ਸਰਗਰਮ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਕਾਫ਼ੀ ਪਿਆਰ ਮਿਲਦਾ ਰਿਹਾ ਹੈ ਪਰ ਸਟੇਜ 'ਤੇ ਜਿਸ ਜਸਵਿੰਦਰ ਬਰਾੜ ਨੂੰ ਤੁਸੀਂ ਹੱਸ-ਹੱਸ ਕੇ ਤੁਸੀਂ ਪਰਫਾਰਮ ਕਰਦੇ ਵੇਖਦੇ ਹੋ, ਉਸ ਦੇ ਦਿਲ 'ਚ ਪਤਾ ਨਹੀਂ ਕਿੰਨਾ ਕੁ ਦਰਦ ਸਮਾਇਆ ਹੋਇਆ ਹੈ। ਇੱਕ ਇੰਟਰਵਿਊ ਦੌਰਾਨ ਜਸਵਿੰਦਰ ਬਰਾੜ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਮੈਂ ਜ਼ਿੰਦਗੀ 'ਚ ਬਹੁਤ ਹੀ ਔਖਾ ਸਮਾਂ ਵੇਖਿਆ। 7-8 ਸਾਲ ਮੈਂ ਬਹੁਤ ਹੀ ਪ੍ਰੇਸ਼ਾਨੀਆਂ 'ਚ ਬਿਤਾਏ। ਮੇਰੇ ਪਰਿਵਾਰ 'ਚ ਮੇਰੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਮੈਂ 7-8 ਸਾਲ ਪ੍ਰੇਸ਼ਾਨ ਰਹੀ।'

 
 
 
 
 
View this post on Instagram
 
 
 
 
 
 
 
 
 
 
 

A post shared by Jaswinder Brar (@jaswinderbrarofficial)

ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ 'ਚ ਹੋਇਆ ਸੀ। ਜਸਵਿੰਦਰ ਬਰਾੜ ਨੂੰ ਬਚਪਨ 'ਚ ਹੀ ਗਾਉਣ ਦਾ ਸ਼ੌਂਕ ਸੀ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਉਨ੍ਹਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ 2000 'ਚ ਰਣਜੀਤ ਸਿੰਘ ਸਿੱਧੂ ਨਾਲ ਹੋਇਆ।

sunita

This news is Content Editor sunita