ਲੋਕਾਂ ਦੇ ਨਿਸ਼ਾਨੇ ’ਤੇ ਆਏ ਜੱਸੀ ਗਿੱਲ ਨੇ ਫ਼ਿਲਮ ‘ਸੋਨਮ ਗੁਪਤਾ ਬੇਵਫਾ ਹੈ’ ਨੂੰ ਲੈ ਕੇ ਰੱਖਿਆ ਆਪਣਾ ਪੱਖ

09/17/2021 1:34:02 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਇਨ੍ਹੀਂ ਦਿਨੀਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਅਸਲ ’ਚ ਕੁਝ ਦਿਨ ਪਹਿਲਾਂ ਜੱਸੀ ਗਿੱਲ ਦੀ ਫ਼ਿਲਮ ‘ਸੋਨਮ ਗੁਪਤਾ ਬੇਵਫਾ ਹੈ’ ਓ. ਟੀ. ਟੀ. ਪਲੇਟਫਾਰਮ ‘ਜ਼ੀ 5’ ’ਤੇ ਰਿਲੀਜ਼ ਹੋਈ ਹੈ।

ਇਸ ਦੇ ਚਲਦਿਆਂ ਜੱਸੀ ਗਿੱਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧ ਵਧਦਾ ਦੇਖ ਜੱਸੀ ਗਿੱਲ ਨੇ ਆਪਣਾ ਪੱਖ ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਸਿਮਰਨ ਕੌਰ ਧਾਦਲੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਡਿਲੀਟ

ਜੱਸੀ ਗਿੱਲ ਨੇ ਆਪਣੀ ਇਸ ਫ਼ਿਲਮ ਦੇ ਸ਼ੂਟ ਦੇ ਆਖਰੀ ਦਿਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੈਂ ਇਹ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ‘ਕਿਆ ਸੋਨਮ ਗੁਪਤਾ ਬੇਵਫਾ ਹੈ’ ਅੱਜ ਤੋਂ 2 ਸਾਲ ਪਹਿਲਾਂ (14.11.2019) ਨੂੰ ਸ਼ੂਟ ਹੋ ਕੇ ਪੂਰੀ ਹੋ ਗਈ ਸੀ ਤੇ ਇਹ ਫ਼ਿਲਮ ਮੈਂ ‘ਪੈੱਨ ਇੰਡੀਅਨ ਲਿਮਟਿਡ’ ਲਈ ਸ਼ੂਟ ਕੀਤੀ ਸੀ, ਯਾਨੀ ਕਿ ਇਸ ਦਾ ਕਾਨਟ੍ਰੈਕਟ ਮੇਰਾ ‘ਪੈੱਨ ਇੰਡੀਆ ਲਿਮਟਿਡ’ ਨਾਲ ਹੈ ਤੇ ਇਹ ਫ਼ਿਲਮ ਕਿਸ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ ਜਾਂ ਹੋਈ, ਇਸ ’ਚ ਮੇਰਾ ਕੋਈ ਰੋਲ ਨਹੀਂ ਹੈ।’

 
 
 
 
 
View this post on Instagram
 
 
 
 
 
 
 
 
 
 
 

A post shared by Jassie Gill (@jassie.gill)

ਇਸ ਪੋਸਟ ਨਾਲ ਜੱਸੀ ਗਿੱਲ ਨੇ #kisanmajdooriktazindabad ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ। ਦੱਸ ਦੇਈਏ ਕਿ ਜੱਸੀ ਗਿੱਲ ਦਾ ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਜ਼ੀ ਸਟੂਡੀਓਜ਼ ਦੀ ਫ਼ਿਲਮ ’ਚ ਕੰਮ ਕੀਤਾ ਹੈ। ਲੋਕ ਜੱਸੀ ਨੂੰ ਕਿਸਾਨ ਵਿਰੋਧੀ ਕਹਿ ਰਹੇ ਹਨ ਪਰ ਜੱਸੀ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ‘ਪੈੱਨ ਇੰਡੀਆ ਲਿਮਟਿਡ’ ਲਈ ਸ਼ੂਟ ਕੀਤੀ ਸੀ।

ਉਥੇ ਜੱਸੀ ਗਿੱਲ ਕੰਗਨਾ ਰਣੌਤ ਖ਼ਿਲਾਫ਼ ਵੀ ਬੋਲ ਚੁੱਕੇ ਹਨ, ਜਿਸ ਦੇ ਨਾਲ ਜੱਸੀ ਨੇ ‘ਪੰਗਾ’ ਫ਼ਿਲਮ ’ਚ ਕੰਮ ਕੀਤਾ ਸੀ। ਕੰਗਨਾ ਰਣੌਤ ਕਿਸਾਨੀ ਅੰਦੋਲਨ ਦੇ ਖ਼ਿਲਾਫ਼ ਬੋਲ ਰਹੀ ਸੀ, ਜਿਸ ’ਤੇ ਜੱਸੀ ਗਿੱਲ ਨੇ ਪ੍ਰਤੀਕਿਰਿਆ ਦਿੱਤੀ ਸੀ।

ਨੋਟ– ਇਹ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh