ਸਾਲ ਬਾਅਦ ਪੂਰਾ ਹੋਇਆ ਜੱਸ ਮਾਣਕ ਦਾ ਇਹ ‘ਸੁਫ਼ਨਾ’, ਮੋਹਾਲੀ ਤੋਂ ਪੈਦਲ ਚੱਲ ਪਹੁੰਚੇ ਸ੍ਰੀ ਦਰਬਾਰ ਸਾਹਿਬ

12/18/2020 2:32:55 PM

ਜਲੰਧਰ (ਬਿਊਰੋ) – ਪੰਜਾਬੀ ਗਾਇਕ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਇਕ ਨਵੀਂ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਤਸਵੀਰ ਸ੍ਰੀ ਦਰਬਾਰ ਸਾਹਿਬ ਜੀ ਦੀ ਹੈ, ਜਿਸ ਨੂੰ ਉਨ੍ਹਾਂ ਨੇ ਕੁਝ ਘੰਟੇ ਪਹਿਲਾਂ ਹੀ ਸਾਂਝਾ ਕੀਤਾ ਹੈ।


ਗਾਇਕ ਜੱਸ ਮਾਣਕ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਇਕ ਤੇਰੀ ਰਹਿਮਤ ਕਰਕੇ ਆ ਵਾਹਿਗੁਰੂ ਜੀ। ਪਿਛਲੇ ਸਾਲ ਮੈਂ ਇੱਕ ਇੱਛਾ ਕੀਤੀ ਸੀ ਕਿ ਜੇ 'ਲਹਿੰਗਾ' ਇਕ ਬਿਲੀਅਨ ਵਿਊਜ਼ ਨੂੰ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ ਆਪਣੇ ਘਰ ਮੋਹਾਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ।'


ਜੱਸ ਮਾਣਕ ਨੇ ਅੱਗੇ ਲਿਖਿਆ ਹੈ, 'ਅੱਜ ਅਸੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਹਾਂ 220km 7 ਦਿਨਾਂ 'ਚ ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ। ਧੰਨਵਾਦ ਤੇ ਹਮੇਸ਼ਾਂ ਮੇਰੇ ਤੇ ਮੇਹਰ ਕਰਨ ਲਈ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ।' ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੱਸ ਮਾਣਕ ਨੂੰ ਮੁਬਾਰਕਾਂ ਦੇ ਰਹੇ ਨੇ।

 
 
 
 
 
View this post on Instagram
 
 
 
 
 
 
 
 
 
 
 

A post shared by Jass Manak (ਮਾਣਕਾਂ ਦਾ ਮੁੰਡਾ) (@ijassmanak)


ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਜੱਸ ਬਾਜਵਾ ਦਿੱਲੀ ਅੰਦੋਲਨ 'ਚ ਸ਼ਾਮਲ ਹੋਏ ਸਨ। ਇਸ ਦੌਰਾਨ ਗਾਇਕ ਹਾਰਫ ਚੀਮਾ ਨਾਲ ਨਜ਼ਰ ਆਏ ਸਨ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਸਨ।

 

ਨੋਟ - ਜੱਸ ਮਾਣਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita