ਗਿੱਪੀ, ਜੱਸੀ ਤੇ ਬੱਬਲ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਲਈ ਦਿਵਾਇਆ ਅਮਰੀਕਾ ਦਾ ਪੀ-3 ਵੀਜ਼ਾ

09/19/2016 7:02:25 PM

ਨਿਊਯਾਰਕ, (ਰਾਜ ਗੋਗਨਾ)— ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ''ਚ ਪਿਛਲੇ 20 ਸਾਲਾਂ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਤੇ ਅਮਰੀਕਾ ''ਚ ਸ਼ੋਅ ਕਰਨ ਲਈ ਕਲਾਕਾਰਾਂ ਨੂੰ ਵੀਜ਼ਾ ਦਿਵਾਉਣ ਵਿਚ ਸਫਲ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਦੇ ਹੋਏ ਵਿਸ਼ਵ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਜੱਸੀ ਗਿੱਲ ਤੇ ਬੱਬਲ ਰਾਏ ਨੂੰ ਅਮਰੀਕਾ ''ਚ ਗਾਇਕੀ ਸ਼ੋਅ ਕਰਨ ਲਈ ਪੀ-3 ਵੀਜ਼ਾ ਦਿਵਾਉਣ ਵਿਚ ਸਫਲਤਾ ਹਾਸਲ ਕੀਤੀ।
ਇਸੇ ਤਰ੍ਹਾਂ ਉਨ੍ਹਾਂ ਬੀਤੇ ਹਫਤੇ 4 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਦਿਵਾਉਣ ਵਿਚ ਮਾਰਕਾ ਮਾਰਿਆਂ, ਜਿਨ੍ਹਾਂ ਵਿਚ ਮਹਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਤੇ ਪ੍ਰੀਤਮ ਸਿੰਘ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਰਵਨੀਤ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਜਗਰੂਪ ਸਿੰਘ ਨੂੰ ਰਾਜਸੀ ਸ਼ਰਨ ਦਿਵਾਉਣ ਵਿਚ ਸਫਲਤਾ ਹਾਸਲ ਕੀਤੀ। ਇਸ ਦੇ ਨਾਲ-ਨਾਲ ਰਾਜ ਸਿੰਘ ਨੂੰ ਗਰੀਨ ਕਾਰਡ ਦਿਵਾਉਣ ਵਿਚ ਮਾਰਕਾ ਮਾਰਿਆ। ਇਸ ਮੌਕੇ ਪ੍ਰਮੋਟਰ ਸਾਹਿਬਾਨ ਨੇ ਉਪਰੋਕਤ ਗਾਇਕ ਗਿੱਪੀ ਗਰੇਵਾਲ, ਜੱਸੀ ਗਿੱਲ ਤੇ ਬੱਬਲ ਰਾਏ ਨੂੰ ਦਿਵਾਏ ਵੀਜ਼ੇ ਲਈ ਜਸਪ੍ਰੀਤ ਸਿੰਘ ਅਟਾਰਨੀ ਦਾ ਵਿਸ਼ੇਸ਼ ਤੌਰ ''ਤੇ ਧੰਨਵਾਦ ਕੀਤਾ। ਇਥੇ ਦੱਸਣਯੋਗ ਹੈ ਕਿ ਜਸਪੀ੍ਰਤ ਸਿੰਘ ਅਟਾਰਨੀ ਨੇ ਹੁਣ ਤੱਕ ਲਗਭਗ 2800 ਲੋਕਾਂ ਨੂੰ ਰਾਜਸੀ ਸ਼ਰਨ, 500 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਲਗਭਗ ਪੰਜਾਬੀ ਤੇ ਬਾਲੀਵੁੱਡ ਸਟਾਰ ਗਾਇਕਾ ਨੂੰ ਅਮਰੀਕਾ ''ਚ ਸ਼ੋਅ ਕਰਨ ਲਈ ਵੀਜ਼ਾ ਦਿਵਾ ਚੁਕੇ ਹਨ। ਉਹ ਬਾਲੀਵੁੱਡ ਦੇ ਧਰਮਿੰਦਰ ਦਿਓਲ, ਸੰਨੀ ਦਿਓਲ, ਬੌਬੀ ਦਿਓਲ, ਬੱਬੂ ਮਾਨ, ਗੁਰਸੇਵਕ ਮਾਨ ਨੂੰ ਵੀ ਪੀ-3 ਵੀਜ਼ਾ ਦਿਵਾ ਚੁਕੇ ਹਨ।