ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਜਸਬੀਰ ਜੱਸੀ ਨੇ ਕੀਤੀ ਸਰਕਾਰ ਨੂੰ ਗਾਈਡਲਾਈਨਜ਼ ਬਣਾਉਣ ਦੀ ਮੰਗ

05/26/2021 6:25:36 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਜਸਬੀਰ ਜੱਸੀ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ ਤੇ ਸਰਕਾਰਾਂ ਨੂੰ ਨਸੀਹਤ ਵੀ ਦਿੰਦੇ ਹਨ।

ਹਾਲ ਹੀ ’ਚ ਇਕ ਅਜਿਹੀ ਹੀ ਨਸੀਹਤ ਜਸਬੀਰ ਜੱਸੀ ਨੇ ਭਾਰਤ ਸਰਕਾਰ ਤੇ ਹੋਰ ਵੱਖ-ਵੱਖ ਸਰਕਾਰੀ ਸ਼ਖ਼ਸੀਅਤਾਂ ਨੂੰ ਟੈਗ ਕਰਕੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦਾ ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਰੋਸ, ਕਿਹਾ- ‘ਕਿਰਤੀ ਤੇ ਕਾਮੇ ਹਾਂ ਖ਼ੂਨ ’ਚ ਜੋਸ਼ ਹੈ’

ਅਸਲ ’ਚ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ਪਲੇਟਫਾਰਮਜ਼ ਲਈ ਬਦਲ ਰਹੀਆਂ ਗਾਈਡਲਾਈਨਜ਼ ਨੂੰ ਲੈ ਕੇ ਸਰਕਾਰਾਂ ਨੂੰ ਘੇਰਿਆ ਹੈ।

ਜਸਬੀਰ ਜੱਸੀ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਜੇ ਸੋਸ਼ਲ ਮੀਡੀਆ ਪਲੇਟਫਾਰਮਜ਼ ਲਈ ਗਾਈਡਲਾਈਨਜ਼ ਅਪਡੇਟ ਕੀਤੀਆਂ ਜਾ ਸਕਦੀਆਂ ਹਨ ਤਾਂ ਕਿਰਪਾ ਕਰਕੇ ਦੇਸ਼ ਦੀ ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਵੀ ਗਾਈਡਲਾਈਨਜ਼ ਜਾਰੀ ਕਰੋ।’

ਜਸਬੀਰ ਜੱਸੀ ਨੇ ਆਪਣੇ ਟਵੀਟ ’ਚ ਪੀ. ਐੱਮ. ਓ. ਇੰਡੀਆ, ਸੁਪਰੀਮ ਕੋਰਟ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਜਸਬੀਰ ਜੱਸੀ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਟਵਿਟਰ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਥੇ ਹਾਲ ਹੀ ’ਚ ਜਸਬੀਰ ਜੱਸੀ ਦਾ ਗੀਤ ‘ਦਿਲ ਮੰਗਦੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ ’ਤੇ 8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਜਸਬੀਰ ਜੱਸੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh