ਜਪਜੀ ਖਹਿਰਾ ਨੇ ਕੀਤਾ ਕੰਗਨਾ ਨੂੰ ਚੈਲੇਂਜ , ਕਿਹਾ- ਹਿੰਮਤ ਹੈ ਤਾਂ ਇਥੇ ਆ ਕੇ ਦਿਖਾ

12/06/2020 4:05:52 PM

ਮੁੰਬਈ: ਕੇਂਦਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਕਿਸਾਨ ਦਿੱਲੀ ਬਾਰਡਰ 'ਤੇ ਅੰਦੋਲਨ ਕਰ ਰਹੇ ਹਨ। ਕਈ ਨੇਤਾਵਾਂ ਦੇ ਨਾਲ ਸਿਤਾਰੇ ਵੀ ਕਿਸਾਨਾਂ ਦੇ ਨਾਲ ਇਸ ਅੰਦੋਲਨ 'ਤੇ ਆਪਣੀ ਪ੍ਰਕਿਰਿਆ ਦੇ ਰਹੇ ਹਨ। ਕੁਝ ਨੇ ਟਵੀਟ ਕਰਕੇ ਕਿਸਾਨਾਂ ਦੇ ਪੱਖ 'ਚ ਆਪਣੀ ਗੱਲ ਰੱਖੀ, ਤਾਂ ਕੁਝ ਨੇ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ। ਹਮੇਸ਼ਾ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਕੰਪਨੀ ਰਣੌਤ ਨੇ ਇਸ ਅੰਦੋਲਨ ਨੂੰ ਲੈ ਕੇ ਕਈ ਟਵੀਟ ਕੀਤੇ।


ਉਨ੍ਹਾਂ ਨੇ ਅੰਦੋਲਨ 'ਚ ਸ਼ਾਮਲ ਹੋਈ ਬਜ਼ੁਰਗ ਦਾਦੀ ਨੂੰ ਲੈ ਕੇ ਇਤਰਾਜ਼ਯੋਗ ਟਵੀਟ ਕੀਤਾ। ਇੰਨਾ ਹੀ ਨਹੀਂ ਕੰਗਨਾ ਅਜੇ ਇਸ ਅੰਦੋਲਨ ਨੂੰ ਲੈ ਕੇ ਕਈ ਵਿਵਾਦਿਤ ਬਿਆਨ ਦੇ ਰਹੀ ਹੈ। ਕੰਗਨਾ ਆਪਣੇ ਇਨ੍ਹਾਂ ਬਿਆਨਾਂ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਈ ਸਿਤਾਰਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ।  


ਹਾਲ ਹੀ 'ਚ ਪੰਜਾਬੀ ਅਦਾਕਾਰਾ ਅਤੇ ਗਾਇਕਾ ਜਪਜੀ ਖਹਿਰਾ ਨੇ ਕੰਗਨਾ ਨੂੰ ਚੈਲੇਂਜ ਦਿੱਤਾ। ਕਿਸਾਨ ਨੂੰ ਸਪੋਰਟ ਕਰਨ ਪਹੁੰਚੀ ਜਪਜੀ ਖਹਿਰਾ ਨੇ ਆਪਣੇ ਇੰਸਟਾ 'ਤੇ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਵੀਡੀਓ 'ਚ ਜਪਜੀ ਕੰਗਨਾ ਅਤੇ ਦਿਲਜੀਤ ਦਾ ਵੀ ਜ਼ਿਕਰ ਕਰ ਰਹੀ ਹੈ।


ਵੀਡੀਓ 'ਚ ਜਪਜੀ ਨੇ ਬੀਬੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਲੋਕਾਂ 'ਤੇ ਦੋਸ਼ ਲਗਾ ਰਹੇ ਹਾਂ, ਸਾਨੂੰ ਡਿਵਾਇਡ ਵੀ ਕੀਤਾ ਗਿਆ ਪਰ ਸਾਨੂੰ ਸਬਰ ਅਤੇ ਸੰਤੋਸ਼ ਦੇ ਨਾਲ ਕੰਮ ਕਰਨਾ ਹੈ। ਮੇਰੇ ਸਾਰੇ ਬਜ਼ੁਰਗਾਂ ਨੂੰ, ਵੀਰਾਂ ਨੂੰ ਅਤੇ ਤੁਹਾਨੂੰ ਲੋਕਾਂ ਨੂੰ ਇਹ ਕਹਾਂਗੀ ਕਿ ਆਪਣਾ ਸਾਥ ਬਣਾਏ ਰੱਖੋ। ਜਪਜੀ ਦੀ ਇਸ ਗੱਲ ਦੇ ਦੌਰਾਨ ਇਕ ਬੀਬੀ ਕੰਗਨਾ ਦਾ ਜ਼ਿਕਰ ਕਰ ਦਿੰਦੀ ਹੈ, ਜਿਸ 'ਤੇ ਜਪਜੀ ਕਹਿੰਦੀ ਹੈ ਦਿਲਜੀਤ ਨੇ ਉਨ੍ਹਾਂ ਨੂੰ ਪੂਰਾ ਜਵਾਬ ਦਿੱਤਾ ਹੈ, ਟਵਿੱਟਰ 'ਤੇ ਪਰ ਮੈਂ ਉਸ ਨੂੰ ਚੈਲੇਂਜ ਕਰਦੀ ਹਾਂ ਅਤੇ ਇਹ ਗੱਲ ਕਹਾਂਗੀ ਕਿ ਇਥੇ ਆ ਕੇ ਦਿਖਾਓ, ਇਥੇ ਆ ਕੇ ਗੱਲ ਕਰੋ।

 

 
 
 
 
 
View this post on Instagram
 
 
 
 
 
 
 
 
 
 
 

A post shared by Japji Khaira (@thejapjikhaira)

ਵੀਡੀਓ ਦੇ ਅਖੀਰ 'ਚ ਜਪਜੀ ਨੇ ਕਿਹਾ ਕਿ ਸਾਡੀ ਮਾਂ-ਭੈਣ ਕਿਸ ਚੀਜ਼ 'ਚੋਂ ਗੁਜਰ ਰਹੀ ਹੈ, ਇਹ ਤੁਹਾਨੂੰ ਅਹਿਸਾਸ ਵੀ ਨਹੀਂ ਹੋ ਸਕਦਾ ਪਰ ਇਸ ਚੀਜ਼ ਲਈ ਵੀ ਤੁਹਾਨੂੰ ਅਕਲ ਹੋਣੀ ਚਾਹੀਦੀ ਹੈ।

 

Aarti dhillon

This news is Content Editor Aarti dhillon