ਮਾਲਦੀਵ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਜੰਨਤ ਜ਼ੁਬੈਰ, ਦੇਖੋ ਬਲੈਕ ਸ਼ਰਾਟ ਡਰੈੱਸ 'ਚ ਤਸਵੀਰਾਂ

05/08/2022 12:46:38 PM

ਮੁੰਬਈ- ਅਦਾਕਾਰਾ ਜੰਨਤ ਜ਼ੁਬੈਰ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਤਗੜੀ ਫੈਨ ਫੋਲੋਇੰਗ ਹੈ। ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।

PunjabKesari
ਲੁਕ ਦੀ ਗੱਲ ਕਰੀਏ ਤਾਂ ਜੰਨਤ ਬਲੈਕ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ , ਖੁੱਲ੍ਹੇ ਵਾਲਾਂ ਅਤੇ ਸ਼ੇਡਸ ਨਾਲ ਆਪਣੀ ਲੁਕ ਨੂੰ ਕੰਪਲੀਟ ਕੀਤਾ ਹੋਇਆ ਹੈ। ਇਸ ਲੁਕ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ। ਜੰਨਤ ਸਮੁੰਦਰ ਕਿਨਾਰੇ ਰੇਤ ਅਤੇ ਪੌੜੀਆਂ 'ਤੇ ਪੋਜ਼ ਦੇ ਰਹੀ ਹੈ। ਜੰਨਤ ਦੀਆਂ ਇਨੀਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਜੰਨਤ ਅਜੇ 20 ਸਾਲ ਦੀ ਹੈ। ਅਦਾਕਾਰਾ ਨੇ ਬਹੁਤ ਛੋਟੀ ਉਮਰ 'ਚ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਅਦਾਕਾਰਾ 'ਵੋ ਦਿਲ ਮਿਲ ਗਏ', 'ਫੁਲਵਾ', ' ਮਿੱਟੀ ਕੀ ਬੰਨੋ','ਏਕ ਥੀ ਨਾਇਕਾ','ਸਿਆਸਤ', 'ਮੇਰੀ ਆਵਾਜ਼ ਦੀ ਪਛਾਣ ਹੈ' ਅਤੇ 'ਆਪ ਕੇ ਆ ਜਾਨੇ ਸੇ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

PunjabKesari


Aarti dhillon

Content Editor

Related News