ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਇਸ ਬ੍ਰਿਟਿਸ਼ ਅਦਾਕਾਰਾ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ

02/07/2021 4:38:51 PM

ਨਵੀਂ ਦਿੱਲੀ: ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਹਾਲੀਵੁੱਡ ਹਸਤੀਆਂ ਵੀ ਕਾਫ਼ੀ ਸਰਗਰਮ ਹੋ ਰਹੀਆਂ ਹਨ ਅਤੇ ਖੁੱਲ੍ਹ ਕੇ ਆਪਣਾ ਪੱਖ ਰਹੀਆਂ ਹਨ। ਇਨ੍ਹਾਂ ’ਚੋਂ ਇਕ ਬਿ੍ਰਟਿਸ਼ ਅਦਾਕਾਰਾ ਜਮੀਲਾ ਜਮੀਲ ਵੀ ਹੈ। ਜਿਸ ਨੇ ਹੁਣ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਆਪਣਾ ਦਰਦ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੇਪ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। 


ਜਮੀਲਾ ਨੇ ਇਕ ਲੰਬੀ ਚੌੜੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਂ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਬੋਲ ਰਹੀ ਹਾਂ ਪਰ ਜਦੋਂ ਵੀ ਮੈਂ ਇਹ ਮੁੱਦਾ ਚੁੱਕਦੀ ਹਾਂ ਤਾਂ ਮੈਨੂੰ ਹੱਤਿਆ ਅਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ। ਤੁਸੀਂ ਮੈਨੂੰ ਅਜਿਹੇ ਮੈਸੇਜ ਭੇਜ ਰਹੇ ਹੋ ਇਕ ਗੱਲ ਧਿਆਨ ’ਚ ਰੱਖੋ ਕਿ ਮੈਂ ਵੀ ਇਕ ਇਨਸਾਨ ਹਾਂ ਅਤੇ ਮੇਰੀ ਵੀ ਬਰਦਾਸ਼ਤ ਕਰਨ ਦੀ ਇਕ ਸੀਮਾ ਹੈ। 


ਉਸ ਨੇ ਅੱਗੇ ਲਿਖਿਆ ਕਿ ਮੈਂ ਭਾਰਤ ’ਚ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਹਰ ਉਸ ਸ਼ਖ਼ਸ ਦੇ ਨਾਲ ਖੜ੍ਹੀ ਹਾਂ ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮਰਦਾਂ ਨੂੰ ਵੀ ਅਜਿਹੇ ਮੁੱਦਿਆਂ ’ਤੇ ਬੋਲਣ ਨੂੰ ਲੈ ਕੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹੋਵੋਗੇ। ਇਸ ਨੂੰ ਪੜ੍ਹ ਰਹੇ ਉਨ੍ਹਾਂ ਸਾਰੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕ੍ਰਿਪਾ ਕਰਕੇ ਜੋ ਹੋ ਰਿਹਾ ਹੈ ਉਸ ਦੇ ਬਾਰੇ ’ਚ ਪੜ੍ਹੋ।

 
 
 
 
View this post on Instagram
 
 
 
 
 
 
 
 
 
 
 

A post shared by Jameela Jamil (@jameelajamilofficial)


ਦੱਸ ਦੇਈਏ ਕਿ ਜਮੀਲਾ ਜਮੀਲ ਬਿ੍ਰਟਿਸ਼ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਤੋਂ ਇਲਾਵਾ ਉਹ ਮਸ਼ਹੂਰ ਮਾਡਲ ਅਤੇ ਲੇਖਿਕਾ ਵੀ ਹੈ। ਉਹ ਹਮੇਸ਼ਾ ਸਾਰੇ ਭਾਈਚਾਰਕ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ। ਜਮੀਲਾ ਕਮੇਡੀ ਸੀਰੀਜ਼ ‘ਦਿ ਗੁਡ ਪਲੇਸ’ ’ਚ ਆਪਣੇ ਕਿਰਦਾਰ ਲਈ ਜਾਣੀ ਜਾਂਦੀ ਹੈ। ਇਸ ਸੀਰੀਜ਼ ’ਚ ਉਸ ਨੇ ਤਹਾਨੀ ਅਲ-ਜਮੀਲ ਦਾ ਕਿਰਦਾਰ ਨਿਭਾਇਆ ਸੀ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon