ਮਰਦਸ ਡੇਅ 'ਤੇ ਮਾਂ ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਈ ਜਾਹਨਵੀ, ਆਖੀ ਦਿਲ ਛੂਹ ਲੈਣ ਵਾਲੀ ਗੱਲ

05/08/2022 5:06:22 PM

ਮੁੰਬਈ- 8 ਮਈ ਨੂੰ ਦੁਨੀਆ 'ਚ ਮਦਰਸ ਡੇਅ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਮਾਂ ਅਤੇ ਬੱਚਿਆਂ ਲਈ ਬਹੁਤ ਖਾਸ ਹੁੰਦਾ ਹੈ। ਮਾਂ ਇਕ ਬੱਚੇ ਦੀ ਜ਼ਿੰਦਗੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬਾਲੀਵੁੱਡ ਸਿਤਾਰਿਆਂ ਨੇ ਆਪਣੀ ਮਾਂ ਅਤੇ ਸੱਸ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਉਨ੍ਹਾਂ ਨੂੰ ਮਦਰਸ ਡੇਅ 2022 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਵੀ ਵੀ ਇਸ ਖਾਸ ਮੌਕੇ ਮਾਂ ਨੂੰ ਯਾਦ ਕਰ ਭਾਵੁਕ ਹੋ ਗਈ ਹੈ ਅਤੇ ਉਸ ਨੇ ਸਵ.ਮਾਂ ਅਤੇ ਅਦਾਕਾਰਾ ਸ਼੍ਰੀਦੇਵੀ ਦੇ ਨਾਂ ਦਿਲ ਛੂਹ ਲੈਣ ਵਾਲੀ ਪੋਸਟ ਲਿਖੀ। 

PunjabKesari
 

ਫਰਵਰੀ 2018 'ਚ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ ਸੀ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਤੋਂ ਜਾਹਨਵੀ ਹਮੇਸ਼ਾ ਹਰ ਖਾਸ ਮੌਕੇ 'ਤੇ ਮਾਂ ਨੂੰ ਯਾਦ ਕਰਦੀ ਹੈ। ਇੰਝ ਹੀ ਹੁਣ ਮਦਰਸ ਡੇਅ 'ਤੇ ਜਾਹਨਵੀ ਨੇ ਮਾਂ ਦੇ ਨਾਲ ਆਪਣੀ ਇਕ ਥ੍ਰੋ-ਬੈਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਨੰਨ੍ਹੀ ਜਾਹਨਵੀ ਮਾਂ ਦੀ ਗੋਦ 'ਚ ਨਜ਼ਰ ਆ ਰਹੀ ਹੈ।ਇਸ ਨੂੰ ਸਾਂਝਾ ਕਰ ਜਾਹਨਵੀ ਨੇ ਲਿਖਿਆ-'ਤੁਹਾਡੀ ਗੈਰਹਾਜ਼ਰੀ 'ਚ ਵੀ ਮੈਂ ਹਰ ਦਿਨ ਤੁਹਾਡਾ ਪਿਆਰ ਮਹਿਸੂਸ ਕਰਦੀ ਹਾਂ। ਤੁਸੀਂ ਇਸ ਦੁਨੀਆ 'ਚ ਨਹੀਂ ਹੋ, ਫਿਰ ਵੀ ਤੁਸੀਂ ਇਸ ਦੁਨੀਆ ਦੀ ਬੈਸਟ ਮਾਂ ਹੋ।ਲਵ ਯੂ'। ਇਸ ਦੇ ਨਾਲ ਜਾਹਨਵੀ ਨੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਪ੍ਰਸ਼ੰਸਕ ਜਾਹਨਵੀ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਸਵ. ਸ਼੍ਰੀਦੇਵੀ ਨੂੰ ਯਾਦ ਕਰ ਰਹੇ ਹਨ।

PunjabKesari
ਜਾਹਨਵੀ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਹ ਜਲਦ ਦੀ 'ਗੁਡ ਲਕ ਜੈਰੀ', ਰਾਜ ਕੁਮਾਰ ਦੇ ਨਾਲ 'ਮਿਸਟਰ ਔਰ ਮਿਸੇਜ ਮਾਹੀ' ਅਤੇ ਵਰੁਣ ਧਵਨ ਦੇ ਨਾਲ 'ਬਵਾਲ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਬੋਨੀ ਕਪੂਰ ਦੇ ਪ੍ਰੋਡੈਕਸ਼ਨ ਦੀ ਫਿਲਮ 'ਮਿਲੀ' 'ਚ ਵੀ ਕੰਮ ਕਰ ਰਹੀ ਹੈ।


Aarti dhillon

Content Editor

Related News