ਪ੍ਰਿਯੰਕਾ-ਦੀਪਿਕਾ ਤੋਂ ਬਾਅਦ ਇਕ ਹੋਰ ਬੀ-ਟਾਊਨ ਹਸੀਨਾ ਚੱਲੀ ਹਾਲੀਵੁੱਡ, ਦੇਖੋ ਤਸਵੀਰਾਂ

02/18/2016 1:01:52 PM

ਮੁੰਬਈ : ਅੱਜਕਲ ਬਾਲੀਵੁੱਡ ਹਸੀਨਾਵਾਂ ''ਤੇ ਹਾਲੀਵੁੱਡ ਦਾ ਖੁਮਾਰ ਚੜ੍ਹ ਗਿਆ ਹੈ। ਤਾਂ ਹੀ ਇਕ ਤੋਂ ਬਾਅਦ  ਇਕ ਹਸੀਨਾਵਾਂ ਹਾਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਬਾਲੀਵੁੱਡ ਦੀ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਤੋਂ ਬਾਅਦ ਹੁਣ ਜੈਕਲੀਨ ਫਰਨਾਂਡੀਜ਼ ਨੇ ਵੀ ਹਾਲੀਵੁੱਡ ਵੱਲ ਕਦਮ ਵਧਾ ਦਿੱਤੇ ਹਨ।
ਸੂਤਰਾਂ ਦੀ ਮੰਨੀਏ ਤਾਂ ਜੈਕਲੀਨ ਨੇ ਹਾਲ ਹੀ ''ਚ ਲਾਸ ਏਂਜਲਸ ਜਾ ਕੇ ਇਕ ਹਾਲੀਵੁੱਡ ਸਟੂਡੀਓ ਦੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਜੈਕਲੀਨ ਪਿਛਲੇ ਕੁਝ ਸਮੇਂ ਤੋਂ ਆਬੂ-ਧਾਬੀ ''ਚ ਫਿਲਮ ''ਦਿਸ਼ੂਮ'' ਦੀ ਸ਼ੂਟਿੰਗ ਕਰ ਰਹੀ ਹੈ। ਇਸ ''ਚ ਜਾਨ ਅਬਰਾਹਿਮ ਅਤੇ ਵਰੁਣ ਧਵਨ ਕੰਮ ਕਰ ਰਹੇ ਹਨ। ਸੂਤਰਾਂ ਦਾ ਕਹਿਣੈ ਕਿ ਸ਼ੂਟਿੰਗ ਦੌਰਾਨ ਹੀ ਜੈਕਲੀਨ ਨੂੰ ਅਮਰੀਕਾ ਤੋਂ ਫੋਨ ਆਇਆ ਅਤੇ ਉਨ੍ਹਾਂ ਨੇ ਨਿਰਮਾਤਾ-ਨਿਰਦੇਸ਼ਕ ਤੋਂ ਕੁਝ ਦਿਨਾਂ ਦੀ ਛੁੱਟੀ ਮੰਗੀ।
ਜੈਕਲੀਨ ਨੇ ਆਬੂ-ਧਾਬੀ ਤੋਂ ਬਹਿਰੀਨ ਦੀ ਫਲਾਈਟ ਫੜੀ ਅਤੇ ਉਥੋਂ ਲਾਸ ਏਂਜਲਸ ਗਈ। ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਇਸ ਫਿਲਮ ''ਚ ਕੰਮ ਮਿਲਣਾ ਉਨ੍ਹਾਂ ਲਈ ਕਿਸੇ ਸੁਪਨੇ ਦੇ ਪੂਰਾ ਹੋਣ ਵਾਂਗ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੈਕਲੀਨ ਇਕ ਅੰਤਰਰਾਸ਼ਟਰੀ ਪ੍ਰੋਜੈਕਟ ''ਤੇ ਕੰਮ ਕਰ ਚੁੱਕੀ ਹੈ।