ਰੈਪਰ ਜੇ ਹਿੰਦ ਨੇ ਦਿੱਤੀ ਸੁਲਤਾਨ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਸਲਾਹ, ਕਰਨ ਔਜਲਾ ਦੇ ਵਿਵਾਦ ’ਤੇ ਕੀਤੀ ਸੀ ਟਿੱਪਣੀ

05/28/2022 12:34:57 PM

ਚੰਡੀਗੜ੍ਹ (ਬਿਊਰੋ)- ਇਨ੍ਹੀਂ ਦਿਨੀਂ ਬੋਹੇਮੀਆ ਦੇ ਕਰੀਬੀ ਤੇ ਰੈਪਰ ਜੇ ਹਿੰਦ ਦਾ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਾਦ ’ਤੇ ਬੀਤੇ ਦਿਨੀਂ ਰੈਪਰ ਸੁਲਤਾਨ ਨੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਜੇ ਹਿੰਦ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਜੇ ਹਿੰਦ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ, ‘‘ਸੁਣ ਸੁਲ-ਕਾਨ, ਮੇਰਾ ਤੇਰੇ ਨਾਲ ਕੋਈ ਮਸਲਾ ਨਹੀਂ ਹੈ। ਅਸੀਂ ਇਕੱਠਿਆਂ ਲੱਸੀ ਪੀਤੀ ਸੀ। ਉਹ ਬਹੁਤ ਵਧੀਆ ਲੱਸੀ ਸੀ। ਲੱਸੀ ਦੀ ਬੇਇੱਜ਼ਤੀ ਨਾ ਕਰ। ਕਰਨ ਦੋਗਲਾ ਨੂੰ ਆਪਣੇ ਮਸਲੇ ਆਪ ਹੱਲ ਕਰਨ ਦੇ। ਉਸ ਕੋਲ ਮੇਰੇ ਨੰਬਰ ਹਨ। ਤੂੰ ਸੁਣਿਆ ਮੈਂ ਕੀ ਕਿਹਾ?’’

ਦੱਸ ਦੇਈਏ ਕਿ ਜੇ ਹਿੰਦ ਨੇ ਇਸ ਤੋਂ ਬਾਅਦ ਇਕ ਹੋਰ ਸਟੋਰੀ ਸਾਂਝੀ ਕੀਤੀ, ਜਿਸ ’ਚ ਉਸ ਨੇ ਲਿਖਿਆ, ‘ਉਹ ਅੰਬ ਵਾਲੀ ਲੱਸੀ ਸੀ।’’

ਇਨ੍ਹਾਂ ਸਟੋਰੀਜ਼ ’ਚ ਜਿਥੇ ਜੇ ਹਿੰਦ ਨੇ ਸੁਲਤਾਨ ਨੂੰ ਸੁਲਕਾਨ ਕਿਹਾ ਹੈ, ਉਥੇ ਕਰਨ ਔਜਲਾ ਨੂੰ ਕਰਨ ਦੋਗਲਾ ਆਖਿਆ ਹੈ। ਨਾਲ ਹੀ ਸਟੋਰੀਜ਼ ’ਚ ਜੇ ਹਿੰਦ ਨੇ ਕਰਨ ਔਜਲਾ ਦੇ ਕੁਝ ਫੇਕ ਅਕਾਊਂਟਸ ਵੀ ਦਿਖਾਏ ਹਨ, ਜਿਨ੍ਹਾਂ ਨੂੰ ਜੇ ਹਿੰਦ ਨੇ ਕਰਨ ਔਜਲਾ ਦੇ ਫੇਕ ਵਿਊਜ਼ ਵਧਾਉਣ ਵਾਲੇ ਦੱਸਿਆ ਹੈ।

ਸੁਲਤਾਨ ਦੀ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਜੇ ਹਿੰਦ ਨੇ ਉਸ ਦਾ ਮਜ਼ਾਕ ਉਡਾਇਆ ਹੈ।

ਨੋਟ– ਇਸ ਮਾਮਲੇ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh