ਰਣਵੀਰ ਸਿੰਘ ਦੇ ਕਿਰਦਾਰ ਲਈ ਇਹ ਕਿਹਾ: ਅਨਿਲ ਕਪੂਰ

04/30/2016 3:16:40 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਰਣਵੀਰ ਸਿੰਘ ''ਰਾਮਲਖਨ'' ਦੇ ਰੀਮੇਕ ''ਚ ਲਖਨ ਦੇ ਕਿਰਦਾਰ ਦੇ ਲਈ ਫਿਟ ਹਨ ਬਾਲੀਵੁੱਡ ਫਿਲਮਕਾਰ ਕਰਨ ਜੋਹਰ ਅੱਠਵੇ ਦਹਾਕੇ ''ਚ ਬਣੀ ਸੁਪਰਹਿੱਟ ਫਿਲਮ ''ਰਾਮਲਖਨ'' ਦਾ ਰੀਮੇਕ ਬਣਾਉਣ ਜਾ ਰਹੇ ਹਨ। ਇਸ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਹਨ।
ਜਾਣਕਾਰੀ ਅਨੁਸਾਰ ਰੋਹਿਤ ਸ਼ੈਟੀ ''ਰਾਮਲਖਨ'' ਦਾ ਰੀਮੇਕ ਪੂਰਾ ਕਰ ਰਹੇ ਹਨ ਅਤੇ ਰਾਮ ਦੇ ਕਿਰਦਾਰ ''ਚ ਸ਼ਾਹਿਦ ਕਪੂਰ ਅਤੇ ਲਖਨ ਦੇ ਕਿਰਦਾਰ ''ਚ ਰਣਵੀਰ ਸਿੰਘ ਇਸ ਦੀ ਭੂਮਿਕਾ ਨਿਭਾਉਣਗੇ। ਅਨਿਲ ਦਾ ਕਹਿਣਾ ਹੈ ਕਿ ਰਣਵੀਰ ਸਿੰਘ ਲਖਨ ਦੇ ਕਿਰਦਾਰ ਦੇ ਲਈ ਪੂਰੀ ਤਰ੍ਹਾਂ ਫਿੱਟ ਹਨ।