ਟੋਕੀਓ ਓਲੰਪਿਕਸ 'ਚ ਗੂੰਜਿਆਂ ਮਾਧੁਰੀ ਦੀਕਸ਼ਿਤ ਦਾ ਹਿੱਟ ਗੀਤ, ਇਜ਼ਰਾਇਲੀ ਤੈਰਾਕਾਂ ਨੇ ਕੀਤਾ ਸ਼ਾਨਦਾਰ ਡਾਸ (ਵੀਡੀਓ)

08/05/2021 5:24:07 PM

ਮੁੰਬਈ (ਬਿਊਰੋ) : ਪਿਛਲੇ ਕੁਝ ਸਾਲਾਂ 'ਚ ਬਾਲੀਵੁੱਡ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਬਾਲੀਵੁੱਡ ਗੀਤਾਂ ਦੇ ਪ੍ਰਸ਼ੰਸਕ ਪੂਰੀ ਦੁਨੀਆਂ 'ਚ ਮੌਜੂਦ ਹਨ। ਭਾਰਤੀਆਂ ਤੋਂ ਇਲਾਵਾ ਅਸੀਂ ਅਕਸਰ ਬਾਹਰਲੇ ਲੋਕਾਂ ਨੂੰ ਹਿੰਦੀ ਗੀਤਾਂ ਦੀ ਧੁਨਾਂ 'ਤੇ ਨੱਚਦੇ ਵੇਖਦੇ ਹਾਂ। ਕਦੇ ਜਾਪਾਨ ਦੇ ਲੋਕ ਬਾਲੀਵੁੱਡ ਗਾਣਿਆਂ 'ਤੇ ਥਿਰਕਦੇ ਦਿਖਾਈ ਦਿੰਦੇ ਹਨ ਅਤੇ ਕਦੇ ਇਜ਼ਰਾਈਲ ਦੇ ਤੈਰਾਕ ਪਾਣੀ 'ਚ ਹੀ ਬਾਲੀਵੁੱਡ ਗੀਤਾਂ 'ਤੇ ਨੱਚਦੇ ਦੇਖੇ ਗਏ ਹਨ।
ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜੋ ਟੋਕੀਓ ਓਲੰਪਿਕ 2020 ਦੌਰਾਨ ਦੀ ਹੈ। ਇਸ ਵੀਡੀਓ 'ਚ ਇਜ਼ਰਾਈਲ ਦੇ ਤੈਰਾਕਾਂ ਦੀ ਇੱਕ ਟੀਮ ਨੇ ਬਾਲੀਵੁੱਡ ਗੀਤ 'ਤੇ ਪ੍ਰਦਰਸ਼ਨ ਕਰਦੇ ਹੋਏ ਆਪਣਾ ਅਭਿਆਸ ਪੂਰਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਟੋਕੀਓ ਓਲੰਪਿਕ 2020 ਦਾ ਇੱਕ ਵੀਡੀਓ ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਜ਼ਰਾਇਲੀ ਤੈਰਾਕ ਮਾਧੁਰੀ ਦੀਕਸ਼ਿਤ ਦੇ ਗਾਣੇ 'ਆਜਾ ਨਚਲੇ' 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਦੀ ਪ੍ਰਸ਼ੰਸਾ ਕੀਤੀ ਹੈ। ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਲਿਖਿਆ, 'ਇਸ ਲਈ ਟੀਮ ਇਜ਼ਰਾਈਲ ਦਾ ਬਹੁਤ ਧੰਨਵਾਦ !!! ਤੁਹਾਨੂੰ ਨਹੀਂ ਪਤਾ ਕਿ ਮੈਂ ਇਹ ਸੁਣ ਕੇ ਅਤੇ ਵੇਖ ਕੇ ਕਿੰਨਾ ਉਤਸ਼ਾਹਤ ਸੀ !! ਆ ਡਾਂਸ।'

ਦੱਸ ਦੇਈਏ ਕਿ ਭਾਰਤ ਨੇ ਟੋਕੀਓ ਓਲੰਪਿਕ 2020 'ਚ ਕੁੱਲ 5 ਤਮਗੇ ਜਿੱਤੇ ਹਨ। ਹਾਲ ਹੀ 'ਚ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਗਮਾ ਅਤੇ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ। ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕਸ 'ਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ। ਇਸ ਕੜੀ 'ਚ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਪਹਿਲਵਾਨ ਰਵੀ ਦਹੀਆ ਨੇ 57 ਕਿਲੋ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਹਾਲਾਂਕਿ, ਉਹ ਸੋਨ ਤਮਗਾ ਨਹੀਂ ਜਿੱਤ ਸਕੇ ਅਤੇ ਇਤਿਹਾਸ ਰਚਣ ਤੋਂ ਖੁੰਝ ਗਏ। ਉਨ੍ਹਾਂ ਨੂੰ ਫਾਈਨਲ ਮੈਚ ਵਿੱਚ ਰੂਸੀ ਪਹਿਲਵਾਨ ਜਾਵੁਰ ਉਗਾਏਵ ਨੇ ਹਰਾਇਆ।

sunita

This news is Content Editor sunita