ਵ੍ਹਾਈਟ ਸ਼ਰਟ ''ਚ ਈਸ਼ਾ ਨੇ ਇੰਸਟਾ ''ਤੇ ਸ਼ੇਅਰ ਕੀਤੀ ਤਸਵੀਰ, ਪਾਪਾ ਧਰਮਿੰਦਰ ਨੇ ਲੁਟਾਇਆ ਪਿਆਰ

11/12/2021 12:09:21 PM

ਮੁੰਬਈ- ਅਦਾਕਾਰਾ ਈਸ਼ਾ ਦਿਓਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਪਾਪਾ ਧਰਮਿੰਦਰ ਨੇ ਕੁਮੈਂਟ ਕੀਤਾ ਹੈ। 


ਤਸਵੀਰ 'ਚ ਈਸ਼ਾ ਸਿਰਫ ਵ੍ਹਾਈਟ ਸ਼ਰਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਲੋਅ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਬੋਲਡ ਲੱਗ ਰਹੀ ਹੈ। ਈਸ਼ਾ ਕੁਰਸੀ 'ਤੇ ਬੈਠ ਕੇ ਪੋਜ਼ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਈਸ਼ਾ ਨੇ ਲਿਖਿਆ-'ਤੁਸੀਂ ਜੋ ਵੀ ਪਾਇਆ ਹੈ ਉਹ ਤੁਹਾਡੀ ਮੁਸਕਰਾਹਟ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੋ ਸਕਦਾ'। ਪ੍ਰਸ਼ੰਸਕ ਇਸ ਤਸਵੀਰ 'ਤੇ ਲਾਈਕ ਅਤੇ ਕੁਮੈਂਟ ਕਰ ਰਹੇ ਹਨ।


ਧੀ ਈਸ਼ਾ ਦੀ ਇਸ ਤਸਵੀਰ 'ਤੇ ਪਿਤਾ ਧਰਮਿੰਦਰ ਨੇ ਵੀ ਕੁਮੈਂਟ ਕੀਤਾ ਹੈ। ਧਰਮਿੰਦਰ ਨੇ ਲਿਖਿਆ-'ਲਵ ਯੂ ਬੇਬੀ'।


ਦੱਸ ਦੇਈਏ ਕਿ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਕਿੰਝ ਉਨ੍ਹਾਂ ਦੇ ਪਾਪਾ ਆਪਣੀਆਂ ਧੀਆਂ ਨੂੰ ਲੈ ਕੇ ਕਾਫੀ ਪਜੈਸਿਵ ਸਨ। ਉਨ੍ਹਾਂ ਦੇ ਪਾਪਾ ਨਹੀਂ ਚਾਹੁੰਦੇ ਸਨ ਕਿ ਉਹ ਫਿਲਮਾਂ 'ਚ ਆਉਣ। ਉਨ੍ਹਾਂ ਦੇ ਹਿਸਾਬ ਨਾਲ ਡਾਂਸ ਕਰਨਾ ਠੀਕ ਸੀ ਪਰ ਫਿਲਮਾਂ ਨਹੀਂ। ਇੰਨਾ ਹੀ ਨਹੀਂ ਈਸ਼ਾ ਅਤੇ ਉਨ੍ਹਾਂ ਦੀ ਭੈਣ ਅਹਾਨਾ ਨੂੰ ਸਲੀਵਲੈੱਸ ਟਾਪ ਅਤੇ ਸ਼ਾਰਟਸ ਪਾਉਣ ਦੀ ਆਜ਼ਾਦੀ ਵੀ ਨਹੀਂ ਸੀ।

Aarti dhillon

This news is Content Editor Aarti dhillon