ਜਦੋਂ ਖੇਡ ਦੇ ਮੈਦਾਨ ’ਚ ਉਤਰੀ ਸੀ ਈਸ਼ਾ ਦਿਓਲ, ਪੋਸਟ ਸਾਂਝੀ ਕਰਕੇ ਆਖੀ ਇਹ ਗੱਲ

01/30/2021 10:18:00 AM

ਮੁੰਬਈ: ਅਦਾਕਾਰਾ ਈਸ਼ਾ ਦਿਓਲ ਸੋਸ਼ਲ ਮੀਡੀਆ ’ਤੇ ਸਰਗਰਮ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਚਰਚਾ ’ਚ ਹੈ। 

PunjabKesari
ਈਸ਼ਾ ਨੇ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਅਦਾਕਾਰਾ ਖੇਡ ਦੇ ਮੈਦਾਨ ’ਚ ਨਜ਼ਰ ਆ ਰਹੀ ਹੈ ਅਤੇ ਕਾਫ਼ੀ ਜਵਾਨ ਦਿਖਾਈ ਦੇ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ ਮੈਨੂੰ 15 ’ਚੋਂ ਇਕ ਖੇਡ ਦਾ ਸ਼ੌਂਕ ਹੈ। ਆਜ਼ਾਦ ਮੈਦਾਨ ’ਚ ਇਕ ਮੈਚ ਦੌਰਾਨ ਅਤੇ ਉਸ ਸਮੇਂ ਮੈਂ ਕਾਫ਼ੀ ਜਵਾਨ ਸੀ ਇਹ ਮੇਰੀ ਪਹਿਲੀ ਤਸਵੀਰ ਹੈ ਜੋ ਅਖ਼ਬਾਰ ’ਚ ਛਪੀ ਸੀ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਈਸ਼ਾ ਦਿਓਲ ਫ਼ਿਲਮੀ ਦੁਨੀਆ ਤੋਂ ਦੂਰ ਹੈ। ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਦਾ ਮਜ਼ਾ ਲੈ ਰਹੀ ਹੈ। ਈਸ਼ਾ ਨੇ ਬਿਜ਼ਨੈੱਸਮੈਨ ਭਰਤ ਤਖਤਾਨੀ ਨਾਲ 2012 ’ਚ ਵਿਆਹ ਕੀਤਾ ਸੀ। ਹੁਣ ਦੋਵਾਂ ਦੀਆਂ ਦੋ ਬੇਟੀਆਂ ਹਨ।


Aarti dhillon

Content Editor

Related News