ਮੁੜ ਵਿਵਾਦਾਂ ''ਚ ''ਇੰਡੀਅਨ ਆਈਡਲ 12'', ਹੁਣ ਇਸ ਮੁਕਾਬਲੇਬਾਜ਼ ਦੀ ਗਰੀਬੀ ''ਤੇ ਉੱਠੇ ਸਵਾਲ

03/19/2021 2:32:10 PM

ਨਵੀਂ ਦਿੱਲੀ : ਸਿਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 12' 'ਚ ਦੇਸ਼ ਦੇ ਕੋਨੇ-ਕੋਨੇ ਤੋਂ ਹਰ ਉਮੀਦਵਾਰ ਆਪਣਾ ਸਿਗਿੰਗ ਟੈਲੇਂਟ ਦਿਖਾਉਣ ਲਈ ਹਿੱਸਾ ਲੈਂਦਾ ਹੈ। ਹੁਣ ਤਕ ਇਸ ਸ਼ੋਅ ਨੇ ਕਈ ਮੁਕਾਬਲੇਬਾਜ਼ਾਂ ਨੂੰ ਨਵੀਂ ਪਛਾਣ ਦਿਵਾਈ ਹੈ। ਇਕ ਪਾਸੇ ਜਿੱਥੇ ਇਹ ਸ਼ੋਅ ਆਪਣੀ ਗਾਇਕੀ ਲਈ ਚਰਚਾ 'ਚ ਹੈ ਤਾਂ ਉੱਥੇ ਕੁਝ ਮੁਕਾਬਲੇਬਾਜ਼ 'ਤੇ ਝੂਠ ਬੋਲਣ ਦਾ ਦੋਸ਼ ਲੱਗ ਰਿਹਾ ਹੈ। ਹਾਲ ਹੀ 'ਚ ਆਪਣੀ ਆਵਾਜ਼ ਦੇ ਜਾਦੂ ਨਾਲ ਜੱਜ ਤੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸਵਾਈ ਭੱਟ ਕਾਰਨ ਸ਼ੋਅ ਵਿਵਾਦਾਂ 'ਚ ਆ ਗਿਆ ਹੈ। ਹੁਣ ਸਵਾਈ ਤੋਂ ਬਾਅਦ ਸਿਆਲੀ ਕਾਂਬਲੇ ਨੂੰ ਲੈ ਕੇ ਵੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। 

'ਇੰਡੀਅਨ ਆਇਡਲ 12' ਦੀ ਮੁਕਾਬਲੇਬਾਜ਼ ਸਿਆਲੀ ਕਾਂਬਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਸਿਆਲੀ ਦੀ ਇਹ ਵੀਡੀਓ ਅੱਜ ਦੀ ਨਹੀਂ ਸਗੋਂ ਕਾਫ਼ੀ ਪੁਰਾਣੀ ਹੈ। ਇਸ ਵੀਡੀਓ 'ਚ ਉਹ ਦਿੱਗਜ ਸੁਰੇਸ਼ ਵਾਡਕਰ ਨਾਲ ਸਟੇਜ਼ 'ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਕੁਮੈਂਟ ਕਰਕੇ ਸੋਸ਼ਲ ਮੀਡੀਆ ਯੂਜ਼ਰਜ਼ ਆਖ ਰਹੇ ਹਨ ਕਿ ਸੁਰੇਸ਼ ਵਾਡਕਰ ਨਾਲ ਸਟੇਜ਼ ਸ਼ੇਅਰ ਕਰਨ ਵਾਲਾ ਵਿਅਕਤੀ ਕੋਈ ਆਮ ਜਾਂ ਗਰੀਬ ਤਾਂ ਨਹੀਂ ਹੋਵੇਗਾ। ਇਨ੍ਹਾਂ ਹੀ ਨਹੀਂ ਯੂਜ਼ਰਜ਼ ਨੇ ਤਾਂ 'ਇੰਡੀਅਨ ਆਇਡਲ 12' 'ਚ ਮੁਕਾਬਲੇਬਾਜ਼ ਦੇ ਸਿਲੈਕਸ਼ਨ 'ਤੇ ਸਵਾਲ ਚੁੱਕ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਤੋਂ ਹੀ ਚੁਣੇ ਗਏ ਲੋਕਾਂ ਨੂੰ ਸ਼ੋਅ 'ਚ ਲੈਣਾ ਹੁੰਦਾ ਹੈ ਤਾਂ ਫਿਰ ਆਡੀਸ਼ਨਜ਼ ਹੀ ਕਿਉਂ ਲਏ ਜਾਂਦੇ ਹਨ।

ਕੀ ਹੈ ਪੂਰਾ ਮਾਮਲਾ
ਦਰਅਸਲ, ਸ਼ੋਅ ਦੀ ਮੁਕਾਬਲੇਬਾਜ਼ ਸਿਆਲੀ ਕਾਂਬਲੇ ਬਾਰੇ ਸ਼ੋਅ 'ਚ ਦੱਸਿਆ ਗਿਆ ਸੀ ਕਿ ਉਹ ਇਕ ਗਰੀਬ ਤੋਂ ਹੈ ਅਤੇ ਉਸ ਦੇ ਘਰ 'ਚ ਟੀ. ਵੀ. ਤੱਕ ਨਹੀਂ ਹੈ। ਇਸ ਤੋਂ ਬਾਅਦ ਜੈਕੀ ਸ਼ਰਾਫ ਵਾਲੇ ਐਪੀਸੋਡ 'ਚ ਸਿਆਲੀ ਨੇ ਪਰਫਾਰਮੈਂਸ ਤੋਂ ਬਾਅਦ ਕਿਹਾ ਸੀ ਕਿ ਉਹ ਵੀ ਜੈਕੀ ਸ਼ਰਾਫ ਵਾਂਗ ਇਕ ਬਸਤੀ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਸ਼ੋਅ 'ਚ ਵਿਖਾਇਆ ਗਿਆ ਸੀ ਕਿ ਕਿਵੇਂ ਇਕ ਗਰੀਬ ਪਰਿਵਾਰ ਤੋਂ ਨਿਕਲ ਕੇ ਐਂਬੂਲੈਂਸ ਡਰਾਈਵਰ ਦੀ ਧੀ 'ਇੰਡੀਅਨ ਆਈਡਲ' ਦੇ ਮੰਚ 'ਤੇ ਧਮਾਲ ਮਚਾ ਰਹੀ ਹੈ।

ਸਵਾਈ ਭੱਟ 'ਤੇ ਵੀ ਲੱਗੇ ਸਨ ਦੋਸ਼
ਦੱਸਣਯੋਗ ਹੈ ਕਿ ਸਿਆਲੀ ਕਾਂਬਲੇ ਤੋਂ ਪਹਿਲਾਂ ਸਵਾਈ ਭੱਟ ਵੀ ਸੁਰਖੀਆਂ 'ਚ ਸੀ। ਸੋਸ਼ਲ ਮੀਡੀਆ ਯੂਜ਼ਰਸ ਅਤੇ ਸ਼ੋਅ ਦੇ ਦਰਸ਼ਕਾਂ ਨੇ ਇੰਡੀਅਨ ਆਈਡਲ 'ਤੇ ਪਹਿਲਾਂ ਸਵਾਈ ਦੀ ਗਰੀਬੀ ਦਿਖਾਉਣ ਅਤੇ ਗੀਤਕਾਰ ਸੰਤੋਸ਼ ਆਨੰਦ ਦੀ ਲਾਚਾਰੀ ਦਾ ਇਸਤੇਮਾਲ ਟੀ. ਆਰ. ਪੀ. ਲਈ ਮੇਕਰਸ ਦੀ ਖਿੱਚਾਈ ਕੀਤੀ ਸੀ।

sunita

This news is Content Editor sunita