ਮਹਾਮਾਰੀ ਤੇ ਸਟ੍ਰੀਮਿੰਗ ਦੀ ਚੁਣੌਤੀ ਤੋਂ ਉੱਭਰ ਰਿਹਾ ਭਾਰਤੀ ਫ਼ਿਲਮ ਉਦਯੋਗ

06/13/2023 12:53:54 PM

ਮੁੰਬਈ (ਬਿਊਰੋ)– ਕਰੀਬ 50 ਕਰੋੜ ਰੁਪਏ ਦੇ ਬਜਟ ’ਚ ਬਣੀ ‘ਦ੍ਰਿਸ਼ਯਮ 2’ ਨੇ ਪਿਛਲੇ ਸਾਲ ਗਲੋਬਲ ਬਾਕਸ ਆਫਿਸ ’ਤੇ 340 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜੇਕਰ ਭਾਰਤੀ ਫ਼ਿਲਮ ਉਦਯੋਗ ਨੂੰ ਮਹਾਮਾਰੀ ਤੇ ਸਟ੍ਰੀਮਿੰਗ ਦੀ ਦੋਹਰੀ ਮਾਰ ਤੋਂ ਪੂਰੀ ਤਰ੍ਹਾਂ ਉੱਭਰਨਾ ਹੈ ਤਾਂ ਅਜਿਹੀਆਂ ਹੋਰ ਕਈ ‘ਦ੍ਰਿਸ਼ਯਮ’ ਦੀ ਲੋੜ ਹੈ। ਬਲਾਕਬਸਟਰ ਦੇ ਵਿਚਕਾਰ ਅਜਿਹੇ ਬਰੈੱਡ ਐਂਡ ਬਟਰ ਫਿਲਰ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਜਾਣ ਲਈ ਮਜਬੂਰ ਕਰਦੇ ਹਨ। ਵੱਡੇ ਬਜਟ ਦੀਆਂ ਫ਼ਿਲਮਾਂ ਦੀ ਤਾਂ ਗੱਲ ਹੀ ਵੱਖਰੀ ਹੈ।

ਪਠਾਨ ਨੇ 25 ਸਿੰਗਲ ਸਕ੍ਰੀਨਜ਼ ਨੂੰ ਉੱਭਰਨ ’ਚ ਮਦਦ ਕੀਤੀ। ‘ਆਰ. ਆਰ. ਆਰ.’ ਨੇ ਵੀ ਉਮੀਦਾਂ ਜਗਾਈਆਂ। ਉਥੇ ਹਰ ਵੱਡੇ ਰਿਟੇਲਰ ਸਕ੍ਰੀਨਜ਼ ’ਚ ਨਿਵੇਸ਼ ਵਧਾ ਰਹੇ ਹਨ। ਪੀ. ਵੀ. ਆਰ. ਆਈਨੌਕਸ ਨੇ 50 ਸਕ੍ਰੀਨਜ਼ ਨੂੰ ਬੰਦ ਕਰ ਦਿੱਤਾ ਸੀ। ਇਸ ਸਾਲ ਇਹ ਵੱਖ-ਵੱਖ ਸਥਾਨਾਂ ’ਤੇ 168 ਨਵੀਆਂ ਸਕ੍ਰੀਨਜ਼ ਖੋਲ੍ਹ ਰਿਹਾ ਹੈ। ਮਿਰਾਜ, ਕਾਰਨੀਵਾਲ, ਸਿਨੇਪੋਲਿਸ ਵੀ ਨਿਵੇਸ਼ ਕਰ ਰਹੇ ਹਨ ਪਰ ਦੇਸ਼ ’ਚ ਲਗਭਗ 9,000 ਪਰਦੇ ’ਤੇ ਮੱਧਮ ਬਜਟ ਦੀਆਂ ਫ਼ਿਲਮਾਂ ਦੀ ਪਾਈਪਲਾਈਨ ਵੱਡੀ ਚਿੰਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਮਾਹਿਰਾਂ ਦਾ ਕਹਿਣਾ ਹੈ ਕਿ ਦਰਸ਼ਕ ਸਟ੍ਰੀਮਿੰਗ ’ਤੇ ਫ਼ਿਲਮਾਂ ਤੇ ਸ਼ੋਅ ਤੋਂ ਖ਼ੁਸ਼ ਹਨ ਤੇ ਉਹ ਇਸ ਤੋਂ ਦੂਰ ਨਹੀਂ ਜਾਣਾ ਚਾਹੁੰਦੇ। ‘ਕਹਾਣੀ’ ਜਾਂ ‘ਅੰਧਾਧੁਨ’ ਵਰਗੀਆਂ ਫ਼ਿਲਮਾਂ ਅੱਜ ਦਰਸ਼ਕਾਂ ਦੀ ਗਾਰੰਟੀ ਨਹੀਂ ਦੇ ਸਕਦੀਆਂ। OTT ’ਤੇ ਸਟੋਰੀ ਟੈਲਿੰਗ ਨਾਲ ਉਮੀਦਾਂ ਅਸਮਾਨੀ ਚੜ੍ਹ ਗਈਆਂ ਹਨ।

FICCI-EY ਦੇ ਅਨੁਸਾਰ ਕੁਲ ਮਾਲੀਆ 2019 ’ਚ 19,100 ਕਰੋੜ ਰੁਪਏ ਤੋਂ ਘੱਟ ਕੇ 2020 ’ਚ 7,200 ਕਰੋੜ ਰੁਪਏ ਰਹਿ ਗਿਆ ਹੈ। ਪਿਛਲੇ ਸਾਲ ਇਹ ਵੱਧ ਕੇ 17,200
ਕਰੋੜ ਰੁਪਏ ਹੋ ਗਿਆ ਸੀ। 2022 ’ਚ ਵਿਕੀਆਂ 994 ਮਿਲੀਅਨ ਟਿਕਟਾਂ ਚੰਗੀ ਗਿਣਤੀ ਹੈ ਪਰ ਕੋਵਿਡ ਤੋਂ ਪਹਿਲਾਂ ਵਿਕੀਆਂ 1460 ਮਿਲੀਅਨ ਟਿਕਟਾਂ ਤੋਂ ਘੱਟ। 2019 ’ਚ 1833 ਫ਼ਿਲਮਾਂ ਰਿਲੀਜ਼ ਹੋਈਆਂ, ਜਦਕਿ 2022 ’ਚ 1623 ਫ਼ਿਲਮਾਂ ਰਿਲੀਜ਼ ਹੋਈਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh