‘ਮੈਂ ਅੱਜ ਫਿਲਮਾਂ ਦੇ ਦੋਵਾਂ ਸਪੈਕਟਰਮਸ ’ਚ ਕੰਮ ਕਰ ਸਕਦਾ ਹਾਂ’: ਅਰਜੁਨ ਕਪੂਰ

01/28/2022 11:41:41 AM

ਮੁੰਬਈ- ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਸਾਲ 2020 'ਚ ਕਾਫੀ ਦਿਲਚਸਪ ਅਤੇ ਨਵੀਂਆਂ ਸ਼ੈਲੀਆਂ ਦੀਆਂ ਫਿਲਮਾਂ 'ਚ ਕੰਮ ਕਰਦੇ ਦਿਖਾਈ ਦੇਣਗੇ। ਇਕ ਪਾਸੇ ਉਹ 'ਏਕ ਵਿਲੇਨ 2' 'ਚ ਮਾਚੋ ਭੂਮਿਕਾਵਾਂ 'ਚ ਦਿਖਾਈ ਦੇਣਗੇ, ਤਾਂ ਦੂਜੇ ਪਾਸੇ 'ਕੁੱਤੇ' ਅਤੇ 'ਲੇਡੀ ਕਿਲਰ' ਵਰਗੀਆਂ ਫਿਲਮਾਂ 'ਚ ਆਪਣੀ ਐਕਟਿੰਗ ਦਾ ਪ੍ਰਦਰਸ਼ਨ ਕਰਨਗੇ। ਅਰਜੁਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਉਹ ਹਿੰਦੀ ਫਿਲਮਾਂ ਦੇ ਦੋਵਾਂ ਸਪੈਕਟਰਮ 'ਚ ਕੰਮ ਕਰ ਸਕਦੇ ਹਨ।
ਗੱਲਬਾਤ ਦੌਰਾਨ ਅਰਜੁਨ ਨੇ ਕਿਹਾ ਕਿ ਮੈਂ ਅੱਜ ਦੋਵਾਂ ਸਪੈਕਟਰਮ ਦੀਆਂ ਫਿਲਮਾਂ 'ਚ ਕੰਮ ਕਰ ਸਕਦਾ ਹਾਂ। ਅਰਜੁਨ ਕਪੂਰ ਨੇ ਕਿਹਾ ਕਿ ਇਕ ਪਾਸੇ ਮੇਰੇ ਕੋਲ 'ਏਕ ਵਿਲੇਨ 2' ਵਰਗੀ ਫਿਲਮ ਹੈ ਤਾਂ ਦੂਜੇ ਪਾਸੇ 'ਦਿ ਲੇਡੀ ਕਿਲਰ' ਅਤੇ 'ਕੁੱਤੇ' ਵਰਗੇ ਪ੍ਰਾਜੈਕਟ ਹਨ। ਜਿਸ ਦਾ ਮਤਲਬ ਇਹ ਹੈ ਕਿ ਫਿਲਮ ਮੇਕਅਰਸ ਨੂੰ ਭਰੋਸਾ ਹੈ ਕਿ ਮੈਂ ਅੱਜ ਦੋਵਾਂ ਸਪੈਕਟਰਮ ਦੀਆਂ ਫਿਲਮਾਂ 'ਚ ਕੰਮ ਕਰ ਸਕਦਾ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੈਂ ਲੰਬੇ ਸਮੇਂ ਤੋਂ ਵਿਵਿਧ ਸ਼ੈਲੀਆਂ 'ਚ ਕੰਮ ਕਰਨਾ ਚਾਹੁੰਦਾ ਸੀ ਅਤੇ ਹੁਣ ਮੈਨੂੰ ਇਹ ਮੌਕਾ ਮਿਲ ਗਿਆ ਹੈ।
ਅਰਜੁਨ ਨੇ ਦੱਸਿਆ ਕਿ ਉਹ ਫਿਲਮ ਮੇਕਅਰਸ ਦੇ ਸਾਹਮਣੇ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਜੇਕਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਸ਼ਾਨਦਾਰ ਪਰਫਾਰਮੈਂਸ ਦੇ ਸਕਦੇ ਹਨ। 'ਸੰਦੀਪ ਅਤੇ ਪਿੰਕੀ ਫਰਾਰ' ਫਿਲਮ 'ਚ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ, ਜਿਸ ਲਈ ਉਨ੍ਹਾਂ ਨੂੰ ਬੇਮਿਸਾਲ ਸ਼ਲਾਘਾ ਮਿਲੀ। ਉਨ੍ਹਾਂ ਨੇ ਇਕ ਪਰੇਸ਼ਾਨ ਹਰਿਆਣਵੀ ਪੁਲਸਵਾਲੇ ਦਾ ਕਿਰਦਾਰ ਨਿਭਾਇਆ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਅਰਜੁਨ ਨੇ ਪਰਦੇ 'ਤੇ ਖ਼ੁਦ ਨੂੰ ਬਿਲਕੁੱਲ ਨਵੇਂ ਰੂਪ 'ਚ ਪੇਸ਼ ਕੀਤਾ ਸੀ।


Aarti dhillon

Content Editor

Related News