ਪਤੀ ਨਿਕ ਦਾ ਭਰੋਸਾ, ਪਿ੍ਰਯੰਕਾ ਬਣ ਸਕਦੀ ਹੈ ਆਸਕਰ ਜਿੱਤਣ ਵਾਲੀ ਪਹਿਲੀ ‘ਜੋਨਸ’

01/30/2021 1:17:36 PM

ਮੁੰਬਈ: ਅਦਾਕਾਰਾ ਪਿ੍ਰਯੰਕਾ ਚੋਪੜਾ ਇਨੀਂ ਦਿਨੀਂ ਆਪਣੀ ਫ਼ਿਲਮ ‘ਦਿ ਵ੍ਹਾਈਟ ਟਾਈਗਰ’ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਪਿ੍ਰਯੰਕਾ ਦੀ ਫ਼ਿਲਮ 22 ਜਨਵਰੀ ਨੂੰ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਪਿ੍ਰਯੰਕਾ ਅਦਾਕਾਰ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਈ। ਇਸ ਫ਼ਿਲਮ ’ਚ ਅਦਾਕਾਰਾ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ ਹੈ। ਫ਼ਿਲਮ ‘ਦਿ ਵ੍ਹਾਈਟ ਟਾਈਗਰ’ ’ਚ ਉਨ੍ਹਾਂ ਦੀ ਐਕਟਿੰਗ ਨਾਲ ਉਨ੍ਹਾਂ ਦੇ ਪਤੀ ਨਿਕ ਜੋਨਸ ਵੀ ਬਹੁਤ ਪ੍ਰਭਾਵਿਤ ਹੋਏ ਹਨ। ਨਿਕ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਪਤਨੀ ਆਸਕਰ ਜਿੱਤ ਸਕਦੀ ਹੈ। 


ਪਿ੍ਰਯੰਕਾ ਨੇ ਵੈਰਾਇਟੀ ਸਰਕਿਟ ਪਾਡਕਾਸਟ ਐਵਾਰਡ ਸ਼ੋਅ ’ਚ ਨਿਕ ਦੀ ਤਾਰੀਫ ਕਰਕੇ ਹੋਏ ਕਿਹਾ ਕਿ ਨਿਕ ਪਰਫੈਕਟ ਪਤੀ ਹਨ ਜੋ ਕੁਝ ਵੀ ਗਲਤ ਨਹੀਂ ਕਰਦੇ ਉਨ੍ਹਾਂ ਦੀ ਇਹ ਖ਼ਾਸੀਅਤ ਮੈਨੂੰ ਉਨ੍ਹਾਂ ਦੇ ਹੋਰ ਕਰੀਬ ਲੈ ਜਾਂਦੀ ਹੈ। ਜਿਸ ਨਾਲ ਇਸ ਤਰ੍ਹਾਂ ਦਾ ਭਰੋਸਾ ਮਿਲਦਾ ਹੈ ਕਿ ਤੁਸੀਂ ਜੋ ਕੁਝ ਕਰ ਰਹੇ ਹੋ ਉਹ ਬਹੁਤ ਹੀ ਬਿਹਤਰ ਹੈ। ਨਿਕ ਦਾ ਭਰੋਸਾ ਹੈ ਕਿ ਤੁਸੀਂ ਆਸਕਰ ਜਿੱਤਣ ਵਾਲੀ ਪਹਿਲੀ ਜੋਨਸ ਹੋ ਸਕਦੀ ਹੋ।


ਦੱਸ ਦੇਈਏ ਕਿ ਫ਼ਿਲਮ ‘ਦਿ ਵ੍ਹਾਈਟ ਟਾਈਗਰ’ ਕਾਫ਼ੀ ਹਿੱਟ ਸਾਬਿਤ ਹੋਈ ਹੈ। ਇਸ ਦੇ ਕਲਾਕਾਰਾਂ ਨੂੰ ਖ਼ਾਸ ਸਨਮਾਨ ਨਾਲ ਨਵਾਜਿਆ ਗਿਆ ਹੈ। ਇਸ ਫ਼ਿਲਮ ਨੂੰ ਗੋਲਡ ਲਿਸਟ ’ਚ ਬੈਸਟ ਫ਼ਿਲਮ ਦਾ ਖਿਤਾਬ ਮਿਲਿਆ ਹੈ। ਪਿ੍ਰਯੰਕਾ ਨੂੰ ਇਸ ਫ਼ਿਲਮ ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਐਵਾਰਡ ਮਿਲਿਆ ਹੈ।  


ਕੰਮ ਦੀ ਗੱਲ ਕਰੀਏ ਤਾਂ ਪਿ੍ਰਯੰਕਾ ਕਈ ਵੱਡੇ ਪ੍ਰਾਜੈਕਟਾਂ ’ਚ ਕੰਮ ਕਰ ਰਹੀ ਹੈ। ਪਿ੍ਰਯੰਕਾ ਹਾਲੀਵੁੱਡ ਫ਼ਿਲਮ ‘ਟੈਕਸਟ ਫਾਰ ਯੂ’ ਅਤੇ ‘ਮੈਟਰਿਕਸ 4’ ’ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਅਦਾਕਾਰਾ ਵੈੱਬ ਸੀਰੀਜ਼ ‘ਅਵੈਂਜਰਸ: ਐਂਡਗੇਮ’ ’ਚ ਨਜ਼ਰ ਆਵੇਗੀ। 

Aarti dhillon

This news is Content Editor Aarti dhillon